ਕੈਨੇਡਾ ਵਿਖੇ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਵਿਅਕਤੀ ਦੀ ਹੋਈ ਮੌਤ
- by Jasbeer Singh
- April 15, 2026
ਕੈਨੇਡਾ ਵਿਖੇ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਵਿਅਕਤੀ ਦੀ ਹੋਈ ਮੌਤ ਕੈਨੇਡਾ, 15 ਅਪ੍ਰੈਲ 2026 : ਵਿਦੇਸ਼ੀ ਮੁਲਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜਿਸ ਸ਼ਹਿਰ ਪਿ੍ਰੰਸਟਨ ਨੇੜੇ ਜੋ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਮੌਤ ਹ ਗਈ ਹੈ ਦੀ ਪਛਾਣ ਰੈਡੀ ਗਰੇਵਾਲ ਵਜੋਂ ਹੋਈ ਹੈ ਤੇ ਉਹ 54 ਸਾਲਾਂ ਦਾ ਦੱਸਿਆ ਜਾ ਰਿਹਾ ਹੈ । ਕਿਵੇਂ ਵਾਪਰਿਆ ਹਾਦਸਾ ਜਾਣਕਾਰੀ ਅਨੁਸਾਰ ਰੈੱਡੀ ਗਰੇਵਾਲ ਆਪਣੇ ਟਰੱਕ ਵਿਚ ਸਾਮਾਨ ਲੱਦ ਕੇ ਜਦੋਂ ਜਾ ਰਿਹਾ ਸੀ ਤਾਂ ਪ੍ਰਿੰਸਟਨ ਸ਼ਹਿਰ ਨੇੜੇ ਹਾਈਵੇਅ ਨੰਬਰ 3 ਵੈਸਟ ਉੱਪਰ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ ਤੇ ਅਚਾਨਕ ਬੇਕਾਬੂ ਹੋ ਕੇ ਹਾਈਵੇਅ ਉੱਪਰ ਹੀ ਪਲਟ ਗਿਆ । ਜਿਸ ਕਾਰਨ ਰੈਡੀ ਦੇ ਗੰਭੀਰ ਸੱਟਾਂ ਲੱਗੀਆਂ ਪਰ ਸੱਟਾਂ ਜਿ਼ਆਦਾ ਗੰਭੀਰ ਲੱਗੀਆਂ ਹੋਣ ਕਾਰਨ ਰੈਡੀ ਦੀ ਮੌਕੇ `ਤੇ ਹੀ ਮੌਤ ਹੋ ਗਈ ਬਾਰੇ ਦੱਸਿਆ ਗਿਆ।
