ਵਪਾਰੀ ਨੂੰ ਧਮਕੀ ਭਰੀ ਕਾਲ ਤੇ ਮੈਸੇਜ ਭੇਜ ਕੇ ਮੰਗੀ ਪੰਜ ਲੱਖ ਦੀ ਫਿਰੌਤੀ
ਲੁਧਿਆਣਾ, 17 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਸਕਰੈਪ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਕੋਲੋਂ ਇਕ ਵਿਅਕਤੀ ਵਲੋਂ ਪੰਜ ਲੱਖ ਦੀ ਫਿਰੌਤੀ (Ransom) ਦੀ ਮੰਗ ਕੀਤੀ ਗਈ ਹੈ ।
ਕੌਣ ਹੈ ਇਹ ਵਪਾਰੀ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸਕਰੈਪ ਦਾ ਕੰਮ ਕਰਨ ਵਾਲੇ ਇਕ ਵਪਾਰੀ (Merchant) ਨੂੰ ਫੋਨ 'ਤੇ ਅਣਪਛਾਤੇ ਨੰਬਰਾਂ ਤੋਂ ਧਮਕੀ ਭਰੀਆਂ ਕਾਲਸ ਕਰਕੇ ਅਤੇ ਮੈਸੇਜ ਭੇਜ ਕੇ ਜੋ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਦੀ ਪਛਾਣ ਰਾਾਜੀਵ ਗਾਂਧੀ ਕਾਲੋਨੀ ਦੇ ਵਸਨੀਕ ਵਿਜੇਂਦਰ ਕੁਮਾਰ ਦੇ ਤੌਰ 'ਤੇ ਹੋਈ ਹੈ ।
ਪੁਲਸ ਨੂੰ ਕਰ ਦਿੱਤੀ ਗਈ ਹੈ ਸਿ਼ਕਾਇਤ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਪਾਰੀ ਜਿਸ ਨੂੰ ਇਕ ਅਣਪਛਾਤੇ ਨੰਬਰ ਤੋਂ ਵਾਰ-ਵਾਰ ਕਾਲ ਅਤੇ ਮੈਸੇਜ ਰਾਹੀਂ ਧਮਕੀ ਦੇ ਕੇ ਪੰਜ ਲੱਖ ਮੰਗੇ ਜਾ ਰਹੇ ਹਨ ਵਲੋਂ ਇਸ ਸਬੰਧੀ ਪੁਲਸ ਨੂੰ ਸਿ਼ਕਾਇਤ ਦਰਜ (Complaint filed) ਕਰਵਾਈ ਦਿੱਤੀ ਗਈ ਹੈ, ਜਿਸ ਤੇ ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਵਪਾਰੀ ਨਾਲ ਪੁਰਾਣੀ ਰੰਜਸ਼ ਰੱਖਣ ਵਾਲੇ ਇਕ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ, ਜਿਸਦੇ ਚਲਦਿਆਂ ਪੁਲਸ ਵਲੋਂ ਮਾਮਲਾ ਦਰਜ (Case registered) ਕਰਕੇ ਧਮਕੀ ਭਰੀਆਂ ਕਾਲਾਂ, ਮੈਸੇਜਾਂ ਤੇ ਪੁਰਾਣੀ ਰੰਜਸ਼ (Old grudge) ਨਾਲ ਜੁੜੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਜਿਸ ਵਿਅਕਤੀ ਦੀ ਧਮਕੀ ਅਤੇ ਫਿਰੌਤੀ ਮੰਗ ਦੇ ਮਾਮਲੇ ਵਿਚ ਕਥਿਤ ਤੌਰ ਤੇ ਸ਼ਮੂਲੀਅਤ ਸਾਹਮਣੇ ਆਈ ਹੈ ਦੀ ਪਛਾਣ ਰਾਰਿੰਦਰ ਕੁਮਾਰ ਵਾਸੀ ਰਾਜੀਵ ਗਾਂਧੀ ਕਾਲੋਨੀ ਦੇ ਵਸਨੀਕ ਦੇ ਤੌਰ 'ਤੇ ਹੋਈ ਹੈ ।
