post

Admin

(Chief Editor)

Crime

ਪੁਰਾਣੀ ਰੰਜਸ਼ ਕਾਰਨ ਭਾਣਜੇ ਨੇ ਕੀਤਾ ਕੁਹਾੜੀ ਨਾਲ ਮਾਮੇ ਦਾ ਕਤਲ

post-img

ਪੁਰਾਣੀ ਰੰਜਸ਼ ਕਾਰਨ ਭਾਣਜੇ ਨੇ ਕੀਤਾ ਕੁਹਾੜੀ ਨਾਲ ਮਾਮੇ ਦਾ ਕਤਲ

ਡੇਰਾਬੱਸੀ, 3 ਸਤੰਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਅਧੀਨ ਆਉਂਦੇ ਸ਼ਹਿਰ ਡੇਰਾਬਸੀ ਵਿਖੇ ਪੁਰਾਣੀ ਰੰੰਜਸ਼ ਦੇ ਚਲਦਿਆਂ ਭਾਣਜੇ ਵਲੋਂ ਕੁਹਾੜੀ ਨਾਲ ਮਾਮੇ ਦਾ ਹੀ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਮਾਮੇ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਡੇਰਾਬਸੀ (Dera Bassi) ਵਿਖੇ ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਜੌਲਾਕਲਾਂ ਵਿਖੇ ਜੋ ਇਕ ਭਾਣਜੇ ਵਲੋਂ ਹੀ ਪੁਰਾਣੀ ਰੰਜਸ ਦੇ ਚਲਦਿਆਂ ਹੋਈ ਬਹਿਸਬਾਜੀ ਦੌਰਾਨ ਆਪਣੇ ਹੀ ਮਾਮੇ ਦਾ ਕੁਹਾੜੀ ਮਾਰ (Axe attack) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਭਾਣਜੇ ਦੀ ਪਛਾਣ ਰਾਮ ਜੀ ਰਾਏ ਦੇ ਤੌਰ 'ਤੇ ਹੋਈ ਹੈ ।

ਪੁਲਸ ਨੇ ਕਰ ਲਿਆ ਹੈ ਕਾਤਲ ਨੂੰ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਬੀਤੇੇ ਦਿਨੀਂ ਵਾਪਰੇ ਉਕਤ ਖੂਨੀ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਮੁਲਜਮ ਵਿਰੁੱਧ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ (Case registered) ਕਰਕੇ ਉਸਨੂੰ ਪੁਲਸ ਵਲੋਂ ਗ੍ਰਿ਼ਫਤਾਰ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਜਿਸ ਵਿਅਕਤੀ ਦਾ ਉਕਤ ਵਿਅਕਤੀ ਵਲੋਂ ਕਤਲ ਕੀਤਾ ਗਿਆ ਹੈ ਦੀ ਪਛਾਣ ਕਮੇਸਰ ਰਾਏ ਦੇ ਤੌਰ ਤੇ ਹੋਈ ਹੈ ।

ਅਦਾਲਤ ਵਿਚ ਪੇਸ਼ ਕਰਕੇ ਲਿਆ ਜਾਵੇਗਾ ਮੁਲਜਮ ਦਾ ਪੁਲਸ ਰਿਮਾਂਡ

ਮ੍ਰਿਤਕ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ । ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ । ਪੁਲਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਦੀ ਤਿਆਰੀ ਵਿੱਚ ਹੈ, ਜਿਸ ਦੌਰਾਨ ਕਤਲ ਨਾਲ ਜੁੜੇ ਹੋਰ ਤੱਥਾਂ ਅਤੇ ਘਟਨਾ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ।

Related Post

Instagram