
ਕਰਣੀ ਸੈਨਾ ਲਾਰੈਂਸ ਬਿਸ਼ਨੋਈ ਦਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਦਾ ਇਨ
- by Jasbeer Singh
- October 22, 2024

ਕਰਣੀ ਸੈਨਾ ਲਾਰੈਂਸ ਬਿਸ਼ਨੋਈ ਦਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਦਾ ਇਨਾਮ ਦੇਵੇਗੀ : ਰਾਜ ਸ਼ੇਖਾਵਤ ਨਵੀਂ ਦਿੱਲੀ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਖੱਤਰੀ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਰਾਜ ਸ਼ੇਖਾਵਤ ਨੇ ਕਿਹਾ ਹੈ ਕਿ ਕਰਣੀ ਸੈਨਾ ਲਾਰੈਂਸ ਬਿਸ਼ਨੋਈ ਦਾ ਮੁਕਾਬਲਾ ਕਰਨ ਵਾਲੇ ਪੁਲਸ ਮੁਲਾਜ਼ਮ ਨੂੰ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਦਾ ਇਨਾਮ ਦੇਵੇਗੀ । ਕਸ਼ਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿੱਚ ਰਾਜ ਸ਼ੇਖਾਵਤ ਕਹਿ ਰਹੇ ਹਨ ਕਿ ਮੈਂ ਸਿਰਫ਼ ਇਹ ਜਾਣਦਾ ਹਾਂ ਕਿ ਸਾਡੇ ਵਿਰਾਸਤੀ ਸਭ ਤੋਂ ਸਤਿਕਾਰਯੋਗ ਅਮਰ ਸ਼ਹੀਦ ਸੁਖਦੇਵ ਸਿੰਘ ਗੋਗਾਮੇਡੀ ਦਾ ਕਤਲ ਲਾਰੈਂਸ ਬਿਸ਼ਨੋਈ ਨੇ ਕੀਤਾ ਸੀ।ਰਾਜ ਸ਼ੇਖਾਵਤ ਨੇ ਅੱਗੇ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਕਰਨੀ ਸੈਨਾ ਵੱਲੋਂ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਦਾ ਇਨਾਮ ਦਿੱਤਾ ਜਾਵੇਗਾ।