post

Admin

(Chief Editor)

Punjab

ਟਰੱਕ-ਮੋਟਰਸਾਈਕਲ ਸੜਕ ਹਾਦਸੇ ਵਿਚ ਪਿਤਾ-ਪੁੱਤਰ ਦੀ ਮੌਤ ਤੇ ਮਾਂ ਜਖਮੀ

post-img

ਟਰੱਕ-ਮੋਟਰਸਾਈਕਲ ਸੜਕ ਹਾਦਸੇ ਵਿਚ ਪਿਤਾ-ਪੁੱਤਰ ਦੀ ਮੌਤ ਤੇ ਮਾਂ ਜਖਮੀ

ਜਲੰਧਰ, 21 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਪਿੰਡ ਅਠੌਲਾ ਕੋਲ ਟਰੱਕ-ਮੋਟਰਸਾਈਕਲ ਟੱਕਰ ਕਾਰਨ ਵਾਪਰੇ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ (Death) ਤੇ ਇਕ ਜਖਮੀ ਹੋਇਆ ਹੈ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਲੰਧਰ ਰੋਡ 'ਤੇ ਪਿੰਡ ਅਠੌਲਾ (Village Athaula) ਕੋਲ ਜੋ ਇਕ ਮੋਟਰਸਾਈਕਲ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ ਵਾਲੇ ਵਾਪਰੇ ਦਰਦਨਾਕ ਸੜਕ ਹਾਦਸੇ (Road accidents) ਵਿਚ ਜੋ ਪਿਤਾ ਤੇ ਪੁੱਤਰ ਦੀ ਮੌਤ ਹੋ ਗਈ ਹੈ ਜਦੋਂ ਕਿ ਮਹਿਲਾ ਗੰਭੀਰ ਜਖਮੀ ਹੋ ਗਈ ਹੈ ਵਿਚ ਮਰਨ ਵਾਲਿਆਂ ਵਿਚ 40 ਸਾਲਾ ਕੈਲਾਸ਼ ਅਤੇ ਪੰਜ ਸਾਲਾ ਲਵਕੁਸ਼ ਦੇ ਤੌਰ 'ਤੇ ਹੋਈ ਹੈ, ਜਦੋਂ ਕਿ ਜਖਮੀ ਮਹਿਲਾ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ ।

ਕੀ ਜਾਣਕਾਰੀ ਦਿੱਤੀ ਜਖਮੀ ਮਹਿਲਾ ਨੇ

ਮੋਟਰਸਾਈਕਲ 'ਤੇ ਸਵਾਰ ਮਹਿਲਾ ਗੌਰੀ ਨੇ ਹਸਪਤਾਲ ਵਿਚ ਦਾਖਲ ਹੋਣ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਤੀ ਤੇ ਪੁੱਤ ਨਾਲ ਕਪੂਰਥਲਾ ਤੋਂ ਮੋਟਰਸਾਈਕਲ 'ਤੇ ਆਪਣੇ ਪਿੰਡ ਅਠੌਲਾ ਨੂੰ ਜਾ ਰਹੇ ਸਨ । ਜਦੋਂ ਉਹ ਪਿੰਡ ਦੇ ਨੇੜੇ ਜਲੰਧਰ ਰੋਡ 'ਤੇ ਪੁੱਜੇ ਤਾਂ ਇਕ ਟਰੱਕ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ । ਹਾਦਸੇ ਵਿਚ ਲਵਕੁਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਹ ਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ (Seriously injured) ਹੋ ਗਏ । ਹਸਪਤਾਲ ਵਿਚ ਉਸ ਦੇ ਪਤੀ ਕੈਲਾਸ਼ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਮੇਰਾ ਇਲਾਜ ਜਾਰੀ ਹੈ ।

Related Post

Instagram