ਪਬਜੀ ਖੇਡ ਰਹੇ ਨੌਜਵਾਨ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਮੇਰਠ, 10 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਮੇਰਠ ਵਿਖੇ ਪਬਜੀ ਗੇਮ ਖੇਡ ਰਹੇ ਇਕ 22 ਸਾਲਾ ਮੁਹੰਮਦ ਕੈਫ਼ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਕਾਰਨ ਰਿਹਾ ਨੌਜਵਾਨ ਦੀ ਨਾੜੀ ਫਟ ਕੇ ਮੌਤ ਹੋਣ ਦਾ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਹੈੱਡਫੋਨ ਲਗਾ ਕੇ ਮੋਬਾਈਲ ਗੇਮ ਖੇਡ ਰਹੇ ਕੈਫ਼ ਦਾ ਬਲੱਡ ਪ੍ਰੈਸ਼ਰ 300 ਪਾਰ ਪਹੁੰਚ ਗਿਆ ਅਤੇ ਉਸ ਦੇ ਦਿਮਾਗ ਦੀ ਨਾੜੀ ਫਟ ਗਈ । ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ 2 ਦਿਨ ਦਿੱਲੀ ਦੇ ਹਸਪਤਾਲ `ਚ ਇਲਾਜ ਤੋਂ ਬਾਅਦ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਫ਼ 4 ਮਹੀਨੇ ਤੋਂ ਪਬਜੀ ਖੇਡ ਰਿਹਾ ਸੀ ਅਤੇ ਉਸਨੂੰ ਸੋਸ਼ਲ ਮੀਡੀਆ `ਤੇ ਰੀਲ ਬਣਾਉਣ ਦਾ ਸ਼ੌਕ ਵੀ ਸੀ । ਉਸ ਨੂੰ ਪਹਿਲਾਂ ਤੋਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ । ਕੀ ਦੱਸਿਆ ਐਸ. ਪੀ. (ਸਿਟੀ) ਨੇ ਪੁਲਸ ਅਧਿਕਰੀ ਐੱਸ. ਪੀ. ਸਿਟੀ ਨੇ ਦੱਸਿਆ ਕਿ ਪਰਿਵਾਰ ਨੇ ਥਾਣੇ `ਚ ਕੋਈ ਸਿ਼ਕਾਇਤ ਨਹੀਂ ਦਿੱਤੀ ਅਤੇ ਪੋਸਟਮਾਰਟਮ ਤੋਂ ਵੀ ਇਨਕਾਰ ਕਰ ਦਿੱਤਾ । ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਸਕ੍ਰੀਨ ਟਾਈਮ ਘਟਾਉਣ ਦਾ ਸਭ ਤੋਂ ਬਿਹਤਰ ਬਦਲ ਸਪੋਰਟਸ ਹੈ । ਸੀਨੀਅਰ ਡਾਕਟਰ ਡਾ. ਤਨੁਰਾਜ ਸਿਰੋਹੀ ਦਾ ਕਹਿਣਾ ਹੈ ਕਿ ਮੋਬਾਈਲ ਤੋਂ ਦੂਰੀ ਅਤੇ ਮੈਦਾਨ ਜ਼ਰੂਰੀ ਹੈ ।
