
ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਧੱਕੇ ਨਾਲ ਲੋਕਾਂ ਦੇ ਕਾਗਜ਼ ਰੱਦ ਕਰਵਾ ਰਿਹਾ....ਜਾਗਦੇ ਰਹੋ
- by Jasbeer Singh
- October 6, 2024

ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਧੱਕੇ ਨਾਲ ਲੋਕਾਂ ਦੇ ਕਾਗਜ਼ ਰੱਦ ਕਰਵਾ ਰਿਹਾ....ਜਾਗਦੇ ਰਹੋ ਜਾਗਦੇ ਰਹੋ ਨੂੰ ਪਹਿਲਾਂ ਵੀ ਦਿੱਤੀ ਸੀ,ਧਮਕੀ ਕਿ ਸਰਪੰਚੀ ਨਾ ਲੜਨ ਦੀ... ਪਿੰਡ ਬਿਸਨਗੜ ਦੇ ਤਿੰਨ ਸਰਪੰਚਾਂ ਦੇ ਝੂਠਾ ਦੋਸ਼ ਲਗਾ ਕੇ ਕਰਵਾਏ ਕਾਗਜ਼ ਰੱਦ....ਜਾਗਦੇ ਰਹੋ ਪਟਿਆਲਾ : ਹਲਕਾ ਸਨੌਰ ਦੇ ਪਿੰਡ ਬਿਸਨਗੜ ਦੇ ਤਿੰਨ ਸਰਪੰਚਾਂ ਤੇ ਝੂਠਾ ਦੋਸ਼ ਲਗਾ ਕੇ ਕਾਗਜ਼ ਰੱਦ ਕਰਵਾ ਦਿੱਤੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਮਰਜੀਤ ਸਿੰਘ ਜਾਗਦੇ ਰਹੋ ਪ੍ਰਧਾਨ ਜਨ ਜਨਵਾਦੀ ਪਾਰਟੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਸਨੌਰ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਝੂਠੇ ਦੋਸ਼ ਲਗਾ ਕੇ ਕਾਗਜ਼ ਰੱਦ ਕਰਵਾਏ।ਮੈਨੂੰ ਪਹਿਲਾ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।ਮੇਰੇ ਪਿੰਡ ਬਿਸਨਗੜ ਦੇ ਤਿੰਨ ਸਰਪੰਚ ਸੁਮਨਜੀਤ ਕੌਰ,ਰਿੰਪੀ, ਅਤੇ ਸੁੰਦਰਜੀਤ ਕੌਰ ਤੇ ਸਾਮਲਾਤ ਜਮੀਨ ਦਾ ਨਾਜਾਇਜ਼ ਕਬਜਾ ਦੱਸ ਕੇ ਤੇ ਝੂਠਾ ਦੋਸ਼ ਲਗਾ ਕੇ ਨਾਮਜਦਗੀਆਂ ਰੱਦ ਕਰਵਾਈਆਂ ਗਈਆਂ।ਜਦੋ ਕਿ ਸੁੰਦਰਜੀਤ ਕੌਰ,ਸੁਮਨਜੀਤ ਕੌਰ ਆਦਿ ਕੋਲ ਕੋਈ ਵੀ ਨਾਜਾਇਜ਼ ਕਬਜਾ ਨਹੀਂ ਹੈ,ਜਦੋ ਕਿ ਦੂਜੀ ਧਿਰ ਪੰਚੀ ਸਰਪੰਚੀ ਦੀ ਚੌਣ ਲੜਨ ਵਾਲੀ ਖਸਰਾ ਨੰ 119,120 ਪੂਰੀ ਦੀ ਪੂਰੀ 5 ਨੰਬਰ ਵਾਰਡ ਸਾਮਲਾਤ ਜਮੀਨ ਵਿੱਚ ਘਰ ਬਣਾ ਕੇ ਬੈਠੇ ਹਨ।ਜਿਸ ਦੀ ਨਿਸ਼ਾਨਦੇਹੀ ਤਿੰਨ ਕੰਨਗੋਆ ਦੇ ਪੈਨਲ ਨਾਲ 2013 ਵਿੱਚ ਕੀਤੀ ਗਈ ਸੀ।ਜਿਨੇ ਵੀ 5 ਨੰਬਰ ਵਾਰਡ ਦੇ ਪੰਚ ਤੇ ਸਰਪੰਚ ਖੜੇ ਹਨ,ਉਨਾ ਦੇ ਕੋਲ ਸਾਮਲਾਤ ਜਮੀਨ ਦਾ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹਨ। ਇਸ ਤੋ ਇਲਾਵਾ ਕਮਲੇਸ਼ ਕੌਰ ਪੰਚ ਦੇ ਉਮੀਦਵਾਰ ਸਰਕਾਰੀ ਟੱਟੀਆਂ ਫਿਰਨੀ ਆਦਿ ਤੇ ਘਰ ਬਣਾ ਕੇ ਬੈਠੇ ਹਨ।ਜਦੋ ਕਿ ਅਮਰਜੀਤ ਸਿੰਘ ਜਾਗਦੇ ਰਹੋ ਲੰਗ ਚੁੱਕੀਆਂ ਐੱਮ.ਪੀ.ਚੌਣਾ ਪਟਿਆਲਾ ਲੋਕ ਸਭਾ ਤੋਂ ਜਨ ਜਨਵਾਦੀ ਪਾਰਟੀ ਦੇ ਉਮੀਦਵਾਰ ਸਨ,ਅਤੇ ਐੱਨ.ਓ.ਸੀ.ਬੀ.ਡੀ.ਪੀ.ਓ.ਦਫਤਰ ਭੁੱਨਰਹੇੜੀ ਤੋਂ ਪ੍ਰਾਪਤ ਕੀਤੀ ਸੀ।ਉਨ੍ਹਾ ਕਿਹਾ ਕਿ ਮਾਲ ਮਹਿਕਮੇ ਦੇ ਪਟਵਾਰੀ ਤੋਂ ਤਸਦੀਕ ਕਰਵਾਉਣ ਕਿਉਕਿ ਜਾਗਦੇ ਰਹੋ ਕੋਲ ਇੱਕ ਇੰਚ ਵੀ ਧਰਤੀ ਸਾਮਲਾਤ ਨਹੀਂ ਹੈ।ਜਦੋਂ ਸਰਪੰਚ ਸਨ,ਉਨਾ ਨੇ ਨਾਜਾਇਜ਼ ਕਬਜ਼ੇ ਛੁਡਵਾਏ,ਤੇ ਪਿੰਡ ਦੀ ਆਮਦਨ ਨੌ ਲੱਖ ਤੇ ਪਹੁੰਚਾਈ।ਜਦੋ ਕਿ ਕੋਈ ਵੀ ਪੜਤਾਲ ਨਹੀਂ ਕੀਤੀ ਗਈ।ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਆਪ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ,ਕਿ ਕਿਸੇ ਵੀ ਉਮੀਦਵਾਰ ਦੇ ਕਾਗਜ਼ ਨਹੀਂ ਰੱਦ ਨਹੀਂ ਕੀਤੇ ਜਾਣਗੇ,ਪਰ ਆਪ ਸਰਕਾਰ ਦੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਬੀ.ਡੀ.ਪੀ.ਓ.ਭੁਨਰਹੇੜੀ ਨਾਲ ਰਲ-ਮਿਲ ਕੇ ਸਾਡੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਵਾਈਆਂ ਗਈਆਂ।ਜਿਸ ਕਰਕੇ ਆਪ ਸਰਕਾਰ ਲੋਕਾਂ ਤੋਂ ਡਰੀ ਹੋਈ ਹੈ,ਅਤੇ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਕਿਉਂਕਿ ਸਾਰੇ ਲੋਕ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਦੁੱਖੀ ਹਨ।ਆਉਣ ਵਾਲੀਆਂ 2027 ਵਿਧਾਨਸਭਾ ਚੌਣਾਂ ਵਿੱਚ ਲੋਕ ਸਰਕਾਰ ਨੂੰ ਵੋਟਾਂ ਨਾ ਪਾ ਕੇ ਸਬਕ ਸਿਖਾਉਂਣਗੇ।ਅਸੀ ਹੁਣ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਗੇ।ਇਸ ਮੌਕੇ ਸਰਪੰਚੀ ਦੇ ਉਮੀਦਵਾਰ ਸੁਮਨਜੀਤ ਕੌਰ, ਸੁੰਦਰਜੀਤ ਕੌਰ,ਅਤੇ ਰਿੰਪੀ,ਰਵੀ ਸਿੰਘ,ਪੰਚ ਮਲਕੀਤ ਸਿੰਘ, ਰਾਜਵੀਰ ਸਿੰਘ, ਅਵਤਾਰ ਸਿੰਘ,ਸਮਾਜ ਸੇਵੀ ਅਮਰਜੀਤ ਸਿੰਘ ਜਾਗਦੇ ਰਹੋ,ਹਰਕ੍ਰਿਸ਼ਨ ਸਿੰਘ ਸੁਰਜੀਤ,ਕਸਪਾਲ ਸਿੰਘ ਨੰਬਰਦਾਰ,ਅਤੇ ਜਸਵਿੰਦਰ ਸਿੰਘ ਬਿਸਨਗੜ ਹਾਜ਼ਰ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.