ਆਪ ਪਾਰਟੀ ਦੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ `ਤੇ ਹੋਈ ਫਾਇਰਿੰਗ
ਮਜੀਠਾ, 19 ਜੂਨ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਮਜੀਠਾ-2 (Majitha) ਵਿਖੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਤੇ ਅਚਾਨਕ ਹੀ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਇਹ ਵਾਈਸ ਚੇਅਰਮੈਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮਜੀਠਾ ਵਿਚ ਜੋ ਬੀਤੀ ਰਾਤ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ (Vice Chairman of Block Samiti) 'ਤੇ ਫਾਇਰਿੰਗ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਨਾਮ ਸਿਕੰਦਰ ਸਿੰਘ ਖਿਦੋਵਾਲੀ (Sikander Singh Khidowali) ਹੈ । ਜਿਕਰਯੋਗ ਹੈ ਕਿ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਇਸ ਫਾਇਰਿੰਗ ਵਿਚ ਉਨ੍ਹਾਂ ਦਾ ਬਚਾਅ ਹੋ ਗਿਆ ।
ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ਵਿਚ ਫੈਲੀ ਹੋਈ ਹੈ ਦਹਿਸ਼ਤ
ਜਾਣਕਾਰੀ ਅਨੁਸਾਰ ਸਿਕੰਦਰ ਸਿੰਘ ਖਿਦੋਵਾਲੀ ਆਪਣੇ ਵਰਕਰਾਂ ਨਾਲ ਰਾਤ ਕਰੀਬ 9:30 ਵਜੇ ਬੈਲੈਰੋ ਗੱਡੀ `ਤੇ ਘਰ ਵਾਪਸ ਜਾ ਰਹੇ ਸਨ ਕਿ ਪਿੰਡ ਪੰਨਵਾ ਤੇ ਖਿੱਦੋਵਾਲੀ ਕੋਲ ਦੋ ਅਣਪਛਾਤੇ ਵਿਅਕਤੀਆਂ (Unknown persons) ਵੱਲੋਂ ਗੋਲੀਆਂ ਚਲਾਈਆਂ ਗਈਆਂ । ਇਸ ਘਟਨਾ ਵਿੱਚ ਚੇਅਰਮੈਨ ਸਿਕੰਦਰ ਸਿੰਘ ਵਾਲ ਵਾਲ ਬਚ ਗਏ ਪਰ ਗੱਡੀ `ਤੇ ਗੋਲੀਆਂ ਲੱਗੀਆਂ । ਰਾਤ ਦਾ ਹਨੇਰਾ ਹੋਣ ਕਰਕੇ ਅਨਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਸ ਪਾਸੇ ਨੂੰ ਫਰਾਰ ਹੋਏ ਹਨ । ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ।
