ਅਹਿਮਦਾਬਾਦ `ਚ `ਨੀਟ` ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਕੀਤੀ
ਅਹਿਮਦਾਬਾਦ, 19 ਜੂਨ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਵਿਖੇ ਇਕ ਵਿਦਿਆਰਥੀ ਵਲੋਂ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਸ ਤਰ੍ਹਾਂ ਕੀਤੀ ਵਿਦਿਆਰਥੀ ਨੇ ਖੁਦਕੁਸ਼ੀ
ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅਹਿਮਦਾਬਾਦ (Ahmedabad) `ਚ ਦੋਬਾਰਾ ਨੀਟ-ਯੂ. ਜੀ. ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ (Student) ਨੇ ਆਪਣੇ ਫਲੈਟ ਤੋਂ ਕਥਿਤ ਤੌਰ `ਤੇ ਛਾਲ ਮਾਰ (Jump) ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ ।
ਕੀ ਦੱਸਿਆ ਇੰਸਪੈਕਟਰ ਨੇ
ਸਾਬਰਮਤੀ ਥਾਣੇ ਦੇ ਇੰਸਪੈਕਟਰ ਵਾਈ. ਆਰ. ਵਾਘੇਲਾ ਨੇ ਦੱਸਿਆ ਕਿ ਲਗਭਗ 2 .55 ਵਜੇ ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਅਹਿਮਦਾਬਾਦ ਦੇ ਤੁਗਾਡ ਇਲਾਕੇ `ਚ `ਐਰਿਸਟੋ ਆਨੰਦਮ` ਸੋਸਾਇਟੀ ਦੇ `ਬੀ` ਬਲਾਕ `ਚ ਸਥਿਤ ਆਪਣੇ ਅਪਾਰਟਮੈਂਟ ਦੀ ਛੇਵੀਂ ਮੰਜਿਲ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ ।
ਹਸਪਤਾਲ ਲਿਜਾਉਣ ਤੇ ਡਾਕਟਰਾਂ ਨੇ ਵਿਦਿਆਰਥੀ ਨੂੰ ਦਿੱਤਾ ਮ੍ਰਿਤਕ ਐਲਾਨ
ਅਧਿਕਾਰੀ ਨੇ ਦੱਸਿਆ ਕਿ ਸੋਸਾਇਟੀ ਦੇ ਸੁਰੱਖਿਆ ਗਾਰਡ ਨੇ ਲੜਕੇ ਨੂੰ ਜਨਤਕ ਥਾਂ `ਤੇ ਪਿਆ ਦੇਖਿਆ ਅਤੇ ਸੁਸਾਇਟੀ ਦੇ ਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ । ਉਨ੍ਹਾਂ ਦੱਸਿਆ ਕਿ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
