post

Jasbeer Singh

(Chief Editor)

Patiala News

ਆਪ ਦਾ ਪੰਜਾਬ ਅਤੇ ਦਿੱਲੀ ਮਾਡਲ ਦੋਵੇਂ ਹੀ ਫੇਲ- ਤਰੁਣ ਚੁੱਘ

post-img

ਆਪ ਦਾ ਪੰਜਾਬ ਅਤੇ ਦਿੱਲੀ ਮਾਡਲ ਦੋਵੇਂ ਹੀ ਫੇਲ- ਤਰੁਣ ਚੁੱਘ ਪਟਿਆਲਾ ਜਿਲਾ ਦੇ ਭਾਜਪਾ ਆਗੂਆਂ ਨੇ ਤਰੁਣ ਚੁੱਘ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਪਟਿਆਲਾ : ਭਾਜਪਾ ਦੇ ਜਨਰਲ ਸਕੱਤਰ ਅਤੇ ਪੰਜਾਬ ਤੋਂ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਆਪ ਪਾਰਟੀ ਇੱਕ ਵਾਰ ਫਿਰ ਤੋਂ ਪੰਜਾਬ ਵਾਸੀਆਂ ਤੇ ਦਿੱਲੀ ਵਾਸੀਆਂ ਨੂੰ ਧੋਖੇ ਵਿਚ ਰੱਖ ਕੇ ਉਹਨਾਂ ਦਾ ਮੂਰਖ ਬਣਾ ਰਹੀ। ਉਹਨਾਂ ਕਿਹਾ ਕਿ ਨਾ ਤਾਂ ਪੰਜਾਬ ਵਿੱਚ ਮਹਿਲਾਵਾਂ ਨੂੰ 1000 ਰੁਪਿਆ ਮਹੀਨਾ ਪੈਨਸ਼ਨ ਮਿਲੀ ਅਤੇ ਨਾਂ ਹੀ ਕਦੀ ਦਿੱਲੀ ਵਿੱਚ 2100 ਰੁਪੈ ਪੈਨਸ਼ਨ ਮਿਲੇਗੀ । ਉਹਨਾਂ ਕਿਹਾ ਕਿ ਆਪ ਪਾਰਟੀ ਦਾ ਪੰਜਾਬ ਅਤੇ ਦਿੱਲੀ ਮਾਡਲ ਦੋਵੇਂ ਹੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਨ । ਅੱਜ ਇਸ ਮੌਕੇ ਪਟਿਆਲਾ ਜਿਲਾ ਦੇ ਭਾਜਪਾ ਆਗੂਆਂ ਅਤੇ ਪਟਿਆਲਾ ਜਿਲ੍ਹਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ਼ ਅਤੇ ਉਹਨਾਂ ਦੀ ਟੀਮ ਨੇ ਤਰੁਣ ਚੁੱਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਉਹਨਾਂ ਨੂੰ ਪਿਛਲੇ ਦਿਨੀ ਆਪ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕੀਤੀ ਗਈ ਧੱਕੇ ਸ਼ਾਹੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਆਪ ਨੇ ਗੁੰਡਾਗਰਦੀ ਕਰਕੇ ਚੋਣਾਂ ਜਿੱਤੀਆਂ ਹਨ। ਜਿਸ ਨਾਲ ਹੁਣ ਲੋਕਾਂ ਦਾ ਆਪ ਪਾਰਟੀ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ । ਇਸ ਮੌਕੇ ਵਿਕਾਸ ਮਿੱਤਲ, ਦੀਸ਼ਾਂਤ ਕਾਂਸਲ, ਰਾਹੁਲ ਬਾਂਸਲ, ਸਾਹਿਲ ਗੋਇਲ, ਆਯੂਸ਼ ਭਾਂਬਰੀ ਅਤੇ ਕਰਨਵੀਰ ਸੈਣੀ ਆਦਿ ਮੌਕੇ ਤੇ ਹਾਜ਼ਰ ਸਨ ।

Related Post