go to login
post

Jasbeer Singh

(Chief Editor)

Patiala News

ਸਰਕਾਰੀ ਮੈਡੀਕਲ ਕਾਲਜ ਵਿਚ ਕਰੀਬ 2 ਦਰਜਨ ਹਰੇ-ਭਰੇ ਦਰਖਤ ਵੱਢ ਦਿੱਤੇ ਗਏ

post-img

ਸਰਕਾਰੀ ਮੈਡੀਕਲ ਕਾਲਜ ਵਿਚ ਕਰੀਬ 2 ਦਰਜਨ ਹਰੇ-ਭਰੇ ਦਰਖਤ ਵੱਢ ਦਿੱਤੇ ਗਏ - ਜੰਗਲਾਤ ਵਿਭਾਗ ਤੇ ਨੈਸ਼ਨਲ ਗਰੀਨ ਟਿ੍ਰਬਿਊਨਲ ਬੇਖਬਰ ਪਟਿਆਲਾ : ਨੈਸ਼ਨਲ ਗਰੀਨ ਟਿ੍ਰਬਿਊਨਲ, ਵਾਤਾਵਰਣ ਪ੍ਰੇਮੀ ਅਤੇ ਜੰਗਲਾਤ ਵਿਭਾਗ ਦਰਖਤ ਨਾ ਕੱਟਣ ਦੀ ਜਿੰਨੀ ਮਰਜ਼ੀ ਦੁਹਾਈ ਪਾਈ ਜਾਣ ਪਰ ਦੇਸ਼ ਵਿਚ ਦਰਖਤਾਂ ਦੀ ਕੱਟਾਈ ਰੁਕ ਨਹੀਂ ਰਹੀ, ਸਗੋਂ ਹੁਣ ਤਾਂ ਸਰਕਾਰੀ ਅਦਾਰਿਆਂ ਵਿਚ ਵੀ ਵੱਡੇ-ਵੱਡੇ ਹਰੇ ਭਰੇ ਦਰਖਤਾਂ ਨੂੰ ਕੱਟਿਆ ਤੇ ਵੱਢਿਆ ਜਾ ਰਿਹਾ ਹੈ। ਦਰਖਤਾਂ ਨੂੰ ਕੱਟੇ ਜਾਣ ਦਾ ਇਕ ਤਾਜ਼ਾ ਮਾਮਲਾ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਸਾਹਮਣੇ ਆਇਆ ਹੈ। ਸਰਕਾਰੀ ਮੈਡੀਕਲ ਕਾਲਜ ਵਿਚ ਗਰਾਉਂਡ ਦੇ ਨਵੀਨੀਕਰਣ ਦੇ ਨਾਂਅ ’ਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕਰੀਬ 2 ਦਰਜਨ ਵੱਡੇ-ਵੱਡੇ ਹਰੇ-ਭਰੇ ਦਰਖਤ ਵੱਢ ਦਿੱਤੇ ਗਏ। ਇਨਾਂ ਵਿਚੋਂ ਕਈ ਦਰਖਤ ਤਾਂ ਬਹੁਤ ਹੀ ਵੱਡੇ ਸਨ ਤੇ ਸਾਰੇ ਹੀ ਛਾਂਦਾਰ ਦਰਖਤ ਸਨ। ਭਾਵੇਂ ਹੀ ਇਕ ਬੂਟੇ ਨੂੰ ਦਰਖਤ ਬਣਨ ਲਈ ਕਈ ਸਾਲ ਲੱਗ ਜਾਂਦੇ ਹਨ ਤੇ ਅਜਿਹੇ ਹਰੇ-ਭਰੇ ਦਰਖਤਾਂ ਨੂੰ ਪਲਾਂ ਵਿਚ ਹੀ ਵੱਢ ਦਿੱਤਾ ਜਾਂਦਾ ਹੈ। ਅਜਿਹਾ ਹੀ ਸਰਕਾਰੀ ਮੈਡੀਕਲ ਕਾਲਜ ਵਿਚ ਹੋਇਆ। ਇਥੇ ਵੀ ਕਰੀਬ ਦੋ ਦਰਜਨ ਹਰੇ-ਭਰੇ ਦਰਖਤ ਪਾਰਕ ਦੇ ਨਵੀਨੀਕਰਣ ਦੀ ਭੇਟ ਚੜ ਗਏ। ਭਾਵੇਂ ਹੀ ਮੈਡੀਕਲ ਕਾਲਜ ਦੇ ਪ੍ਰਬੰਧਕ ਦਾਅਵਾ ਕਰ ਰਹੇ ਹਨ ਕਿ ਦਰਖਤਾਂ ਨੂੰ ਪੁੱਟ ਕੇ ਹੋਰ ਥਾਂ ਲਗਾ ਦਿੱਤਾ ਗਿਆ ਹੈ, ਪਰ ਐਡੇ ਵੱਡੇ ਦਰਖਤਾਂ ਨੂੰ ਪੁੱਟਣ ਸਮੇਂ ਜੜਾਂ ਅੱਧੀਆਂ ਤੋਂ ਜ਼ਿਆਦਾ ਕੱਟੀਆਂ ਗਈਆਂ ਤੇ ਖਾਨਾਪੂਰਤੀ ਲਈ ਕੇਵਲ ਮਰੇ ਦਰਖਤਾਂ ਦੇ ਟਾਹਣੇ ਹੀ ਦੂਜੀ ਥਾਂ ’ਤੇ ਗੱਡੇ ਗਏ ਹਨ ਤੇ ਖਾਨਾਪੂਰਤੀ ਇਹ ਕੀਤੀ ਜਾ ਰਹੀ ਹੈ ਕਿ ਦਰਖਤਾਂ ਨੂੰ ਦੂਜੀ ਥਾਂ ਲਗਾ ਦਿੱਤਾ ਗਿਆ ਹੈ। ਨੈਸ਼ਨਲ ਗਰੀਨ ਟਿ੍ਰਬਿਊਨਲ ਤੇ ਜੰਗਲਾਤ ਵਿਭਾਗ ਇਸ ਤੋਂ ਪੂਰੀ ਤਰਾਂ ਬੇਖਬਰ ਹਨ।ਇਹੀ ਨਹੀਂ ਇਨਾਂ ਦਰਖਤਾਂ ਨੂੰ ਪੁੱਟਣ ਤੋਂ ਪਹਿਲਾਂ ਇਨਾਂ ਦੀਆਂ ਟਾਹਣੇ, ਟਾਹਣੀਆਂ ਪੂਰੀ ਤਰਾਂ ਵੱਢ ਦਿੱਤੀਆਂ ਗਈਆਂ ਸਨ, ਜਿਨਾਂ ਦੀ ਲੱਕੜ ਵੀ ਖੁਰਦ-ਬੁਰਦ ਕਰ ਦਿੱਤੀ ਗਈ। ਨੈਸ਼ਨਲ ਗਰੀਨ ਟਿ੍ਰਬਿਊਨਲ ਤੇ ਜੰਗਾਤ ਵਿਭਾਗ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ।

Related Post