post

Jasbeer Singh

(Chief Editor)

Punjab

ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

post-img

ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਹੁਸਿ਼ਆਰਪੁਰ, 19 ਮਾਰਚ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ ਦੇ ਮੁਕੇਰੀਆਂ ਦੇ ਪਿੰਡ ਲਾਗਾਹਾਂ ਦੇ ਇਕ ਨੌਜਵਾਨ ਵਲੋਂ ਬੀਤੀ ਰਾਤ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਦੇ ਮੁਕੇਰੀਆਂ ਦੇ ਲਾਗਲੇ ਪਿੰਡ ਲਾਗਾਹਾਂ ਦੇ ਵਸਨੀਕ 32 ਸਾਲਾ ਜਿਸ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਦਾ ਨਾਮ ਸੁਨੀਲ ਕੁਮਾਰ ਹੈ। ਦੱਸਣਯੋਗ ਹੈ ਕਿ ਸੁਨੀਲ ਕੁਮਾਰ ਇਕ ਬਾਡੀ ਬਿਲਡਰ ਹੋਣ ਦੇ ਨਾਲ-ਨਾਲ ਆਪਣੀ ਵਿਧਾ ਮਾਂ ਦਾ ਇਕਲੌਤਾ ਪੁੱਤਰ ਸੀ। ਕੀ ਕਾਰਨ ਰਿਹਾ ਖੁਦਕੁ਼ਸ਼ੀ ਕਰਨ ਦਾ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਕੁ ਮਹੀਨੇ ਪਹਿਲਾਂ ਮੁਕੇਰੀਆਂ ਵਿਖੇ ਸੁਨੀਲ ਦਾ ਬਸ ਸਟੈਂਡ ਤੇ ਪਾਰਕਿੰਗ ਨੂੰ ਲੈ ਕੇ ਕੁੱਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ ਪਰ ਪੁਲਸ ਵਲੋਂ ਸਿ਼ਕਾਇਤ ਦਰਜ ਕਰਵਾਉਣ ਦੇ ਕਾਫੀ ਸਮੇਂ ਬਾਅਦ ਵੀ ਕੋਈ ਕਾਰਵਾਈ ਨਾ ਕਰਨ ਦੇ ਚਲਦਿਆਂ ਸੁਨੀਲ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣੱ ਲੱਗ ਪਿਆ ਸੀ। ਦੂਜੇ ਪਾਸੇ ਹਮਲਾਵਰਾਂ ਵਲੋਂ ਨੌਜਵਾਨ ਸੁਨੀਲ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜਿਸਦੇ ਚਲਦਿਆਂ ਸੁਨੀਲ ਨੇ ਇਹ ਕਦਮ ਚੁੱਕਿਆ। ਪਰਿਵਾਰਕ ਮੈਂਬਰਾਂ ਨੇ ਐਸ. ਐਸ. ਪੀ. ਹੁਸਿ਼ਆਰਪੁਰ ਤੋਂ ਇਨਸਾਫ ਦੀ ਮੰਗ ਕੀਤੀ ਹੈ।

Related Post

Instagram