ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੇ ਨੂੰ ਹਮਲਾ ਕਰਕੇ ਕੀਤਾ ਜ਼ਖਮੀ
- by Jasbeer Singh
- March 14, 2026
ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੇ ਨੂੰ ਹਮਲਾ ਕਰਕੇ ਕੀਤਾ ਜ਼ਖਮੀ ਸਮਾਣਾ, 14 ਮਾਰਚ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਸਮਾਣਾ ਦੇ ਪਿੰਡ ਬਦਨਪੁਰ ਵਿਖੇ ਇਕ ਬੱਚੇ ਨੂੰ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਪਤਾ ਚੱਲਿਆ ਹੈ। ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਮੁਤਾਬਕ ਇਕ 10 ਸਾਲਾ ਬੱਚੇ ਨੂੰ ਜੋ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਜਾਣ ਦੀ ਘਟਨਾ ਵਾਪਰੀ ਹੈ ਉਹ ਸਮਾਣਾ ਦੇ ਪਿੰਡ ਬਦਨਪੁਰ ਵਿੱਚ ਸਵੇਰੇ ਕਰੀਬ 7 ਵਜੇ ਦੇ ਕਰੀਬ ਹੋਈ ਹੈ। ਉਕਤ ਬੱਚਾ 10 ਸਾਲਾ ਪ੍ਰਿਆਸ ਹੈ ਜੋ ਕਿ ਦੁੱਧ ਲੈਣ ਜਾ ਰਿਹਾ ਸੀ ਕਿ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ । ੋਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਕੱਟ ਮਾਰ ਦਿੱਤੇ ਹਨ ਕੁੱਤਿਆਂ ਨੇ ਮਿਲੀ ਜਾਣਕਾਰੀ ਮੁਤਾਬਿਕ ਕੁੱਤਿਆਂ ਨੇ ਬੱਚੇ ਦੀ ਗਰਦਨ, ਕੰਨ ਅਤੇ ਪਿੱਠ ‘ਤੇ ਕਈ ਥਾਵਾਂ ‘ਤੇ ਕੱਟ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਫਸਟ ਏਡ ਦਿੱਤੀ ਗਈ । ਡਾਕਟਰਾਂ ਮੁਤਾਬਕ ਬੱਚੇ ਦੇ ਸਰੀਰ ‘ਤੇ ਕਾਫ਼ੀ ਜਖਮ ਹਨ ਅਤੇ ਉਸ ਨੂੰ ਅਗਲੇ ਇਲਾਜ ਲਈ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ । ਬੱਚੇ ਦੇ ਪਿਤਾ ਰਾਹੁਲ ਨੇ ਦੱਸਿਆ ਕਿ ਉਹ ਇੱਟਾਂ ਅਤੇ ਪੱਠਿਆਂ ਦਾ ਕੰਮ ਕਰਦੇ ਹਨ ਅਤੇ ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਰਹਿਣ ਵਾਲੇ ਹਨ । ਲੋਕਾਂ ਨੇ ਕੀਤੀ ਜਿ਼ਲਾ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀ ਮੰਗ ਇਲਾਕਾ ਨਿਵਾਸੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਨੇੜੇ ਦੀ ਸੁੱਕੀ ਨਹਿਰ ਵਿੱਚ ਲੋਕ ਮਰੇ ਹੋਏ ਜਾਨਵਰ ਸੁੱਟ ਦਿੰਦੇ ਹਨ, ਜਿਸ ਕਾਰਨ ਉੱਥੇ ਕੁੱਤਿਆਂ ਦੇ ਝੁੰਡ ਇਕੱਠੇ ਹੋ ਜਾਂਦੇ ਹਨ। ਇਸ ਕਰਕੇ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਅਤੇ ਬੱਚਿਆਂ ਨੂੰ ਬਾਹਰ ਨਿਕਲਣ ਵਿੱਚ ਵੀ ਡਰ ਲੱਗਦਾ ਹੈ । ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਨਹਿਰ ਵਿੱਚ ਮਰੇ ਪਸ਼ੂ ਸੁੱਟਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ।
