ਅਬੂ ਸਲੇਮ ਦੀ ਤੁਰੰਤ ਰਿਹਾਈ ਵਾਲੀ ਪਟੀਸ਼ਨ ਕਰ ਦਿੱਤੀ ਗਈ ਰੱਦ ਮੁੰਬਈ, 16 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਵਿਚ ਬਣੀ ਬੰਬੇ ਹਾਈ ਕੋਰਟ ਨੇ ਗੈਂਗਸਟਰ ਅਬੂ ਸਲੇਮ ਦੀ ਤੁਰੰਤ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਪਟੀਸ਼ਨ ਵਿਚ ਕੀ ਦਾਅਵਾ ਕੀਤਾ ਸੀ ਅਬੂ ਸਲੇਮ ਨੇ ਅਬੂ ਨੇ ਦਾਅਵਾ ਕੀਤਾ ਸੀ ਕਿ ਉਹ ਪੁਰਤਗਾਲ ਤੋਂ ਹਵਾਲਗੀ ਦੀਆਂ ਸ਼ਰਤਾਂ ਅਧੀਨ ਭਾਰਤ `ਚ 25 ਸਾਲ ਦੀ ਕੈਦ ਕੱਟ ਚੁੱਕਾ ਹੈ । ਸਲੇਮ ਨੇ ਆਪਣੀ ਪਟੀਸ਼ਨ `ਚ ਦਲੀਲ ਦਿੱਤੀ ਸੀ ਕਿ ਜੇ ਚੰਗੇ ਵਤੀਰੇ ਲਈ ਦਿੱਤੀ ਗਈ ਛੋਟ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਪਹਿਲਾਂ ਹੀ ਆਪਣੀ 25 ਸਾਲ ਦੀ ਕੈਦ ਦੀ ਸਜ਼ਾ ਪੁਰੀ ਕਰ ਚੁੱਕਾ ਹੈ । ਇਸ ਲਈ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਬੰਬੇ ਹਾਈਕੋਰਟ ਦੇ ਜਸਟਿਸ ਨੇ ਕੀ ਆਖਿਆ ਜਸਟਿਸ ਏ. ਐੱਸ. ਗਡਕਰੀ ਅਤੇ ਕੇ. ਖਾਤਾ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਨਹੀਂ ਮੰਨ ਸਕਦੇ ਕਿ 25 ਸਾਲ ਦੀ ਕੈਦ ਦੀ ਸਜ਼ਾ ਪੂਰੀ ਹੋ ਗਈ ਹੈ, ਕਿਉਂਕਿ ਇਸ ਪੜਾਅ `ਤੇ ਛੋਟ ਦੇ ਮੁੱਦੇ `ਤੇ ਟਿੱਪਣੀ ਕਰਨਾ ਸਮੇਂ ਤੋਂ ਪਹਿਲਾਂ ਹੋਵੇਗਾ । ਅਦਾਲਤ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਕਿ ਇਕ ਕੈਦੀ ਦੀ ਸਜ਼ਾ ਦੀ ਛੋਟ ਦੀ ਗਿਣਤੀ ਉਸ ਦੀ ਰਿਹਾਈ ਤੋਂ ਇਕ ਮਹੀਨਾ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਸਲੇਮ ਵੱਲੋਂ ਦਾਇਰ ਇਹ ਪਟੀਸ਼ਨ ਰੱਦ ਕੀਤੀ ਜਾਂਦੀ ਹੈ ।
