post

Jasbeer Singh

(Chief Editor)

National

ਮਲਿਆਲਮ ਅਦਾਕਾਰਾ ਨਾਲ ਛੇੜਛਾੜ ਮਾਮਲੇ ਵਿਚ ਮੁਲਜਮ ਗ੍ਰਿਫ਼ਤਾਰ

post-img

ਮਲਿਆਲਮ ਅਦਾਕਾਰਾ ਨਾਲ ਛੇੜਛਾੜ ਮਾਮਲੇ ਵਿਚ ਮੁਲਜਮ ਗ੍ਰਿਫ਼ਤਾਰ ਕੋਚੀ, 23 ਮਾਰਚ 2026 : ਕੇਰਲ ਦੇ ਕਲੂਰ `ਚ ਇਕ ਲੋਕਪ੍ਰਿਯ ਮਲਿਆਲਮ ਫਿਲਮ ਅਦਾਕਾਰਾ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਕੌਣ ਹੈ ਇਹ ਵਿਅਕਤੀ ਉਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਕਥਰੀਕਡਾਵ ਦੇ ਰਹਿਣ ਵਾਲੇ ਵਿਬਿਨ ਰਾਏ ਵਜੋਂ ਹੋਈ ਹੈ। ਪੁਲਸ ਅਨੁਸਾਰ ਇਹ ਘਟਨਾ ਉਸ ਸਮੇਂ ਸ਼ਾਮ ਨੂੰ ਹੋਈ ਜਦੋਂ ਅਦਾਕਾਰਾ ਕਾਲੂਰ ਦੇ ਸਟੇਡੀਅਮ ਲਿੰਕ ਰੋਡ `ਤੇ ਇਕ ਦੁਕਾਨ ਵੱਲ ਜਾ ਰਹੀ ਸੀ । ਪੁਲਸ ਨੇ ਦੱਸਿਆ ਕਿ ਰਾਏ ਨੇ ਪੀੜਤਾ ਦਾ ਪਿੱਛਾ ਕੀਤਾ ਅਤੇ ਉਸ ਨਾਲ ਛੇੜਛਾੜ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ । ਪੀੜ੍ਹਤਾ ਦੀ ਸਿ਼ਕਾਇਤ ਤੋਂ ਬਾਅਦ ਕੀਤਾ ਗਿਆ ਸੀ ਕੇਸ ਦਰਜ ਬਾਅਦ `ਚ ਪੀੜਤਾ ਨੇ ਪੁਲਸ `ਚ ਸਿ਼ਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪਲਾਰੀਵੱਟਮ ਥਾਣੇ `ਚ ਮਾਮਲਾ ਦਰਜ ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਰਾਏ ਲਗਾਤਾਰ ਸੋਸ਼ਲ ਮੀਡੀਆ ਮੰਚ `ਤੇ ਅਦਾਕਾਰਾ ਨੂੰ ਮੈਸੇਜ ਭੇਜ ਰਿਹਾ ਸੀ ਅਤੇ ਉਸ ਨੇ ਮੁਲਜ਼ਮ ਨੂੰ `ਬਲਾਕ` ਕਰ ਦਿੱਤਾ ਸੀ ।

Related Post

Instagram