post

Admin

(Chief Editor)

Punjab

`ਯੁੱਧ ਨਸ਼ਿਆਂ ਵਿਰੁੱਧ` ਤਹਿਤ ਨਸ਼ਾ ਸਮੱਗਲਿੰਗ ਖਿ਼ਲਾਫ਼ ਕਾਰਵਾਈ ਜਾਰੀ : ਪੰਨੂ

post-img

`ਯੁੱਧ ਨਸ਼ਿਆਂ ਵਿਰੁੱਧ` ਤਹਿਤ ਨਸ਼ਾ ਸਮੱਗਲਿੰਗ ਖਿ਼ਲਾਫ਼ ਕਾਰਵਾਈ ਜਾਰੀ : ਪੰਨੂ

ਚੰਡੀਗੜ੍ਹ, 18 ਸਤੰਬਰ 2026 : ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਆਖਿਆ ਹੈ ਕਿ ਯੁੱਧ ਨਸਿ਼ਆਂ ਵਿਰੁੱਧ ਤਹਿਤ ਨਸ਼ਾ ਸਮੱਗਲਿੰਗ ਖਿਲਾਫ਼ ਕਾਰਵਾਈ ਜਾਰੀ ਹੈ ।

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸਿਆਸੀ ਮੁਹਿੰਮ : ਬਲਤੇਜ

ਆਮ `ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ (Baltej Pannu) ਨੇ ਭਾਜਪਾ ਦੀ ਪ੍ਰਸਤਾਵਿਤ 'ਨਸ਼ਾ ਮੁਕਤ ਪੰਜਾਬ ਯਾਤਰਾ`ਨੂੰ ਸਿਆਸੀ ਮੁਹਿੰਮ ਕਰਾਰ ਦਿੰਦਿਆਂ ਉਸ ਦੇ ਪੰਜਾਬ ਸਰਕਾਰ (Government of Punjab) 'ਚ 2007 ਤੋਂ 2017 ਤੱਕ ਦੇ ਕਾਰਜਕਾਲ 'ਤੇ ਸਵਾਲ ਉਠਾਏ । ਉਨ੍ਹਾਂ ਕਿਹਾ ਕਿ ਜਦੋਂ ਪੰਜਾਬ 'ਚ `ਚਿੱਟਾ`ਸੰਕਟ ਉੱਭਰਿਆ ਅਤੇ ਫੈਲਿਆ, ਉਦੋਂ ਭਾਜਪਾ ਸੱਤਾ `ਚ ਭਾਈਵਾਲ ਸੀ । ਅਜਿਹੇ 'ਚ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਨਸਿ਼ਆਂ ਖਿਲਾਫ਼ ਅਜਿਹੀ ਮੁਹਿੰਮ ਕਿਉਂ ਨਹੀਂ ਚਲਾਈ ਗਈ ।

ਜਾਂਚ ਵਿਚ ਨਾਮ ਸਾਹਮਣੇ ਆਉਣ 'ਤੇ ਆਖਰ ਕਿਊਂ ਰੋਕੀ ਗਈ ਈ. ਡੀ. ਦੀ ਜਾਂਚ

ਪੰਨੂ ਨੇ ਦੋਸ਼ ਲਾਇਆ ਕਿ ਜਦੋਂ ਜਾਂਚ 'ਚ ਨਾਂ ਸਾਹਮਣੇ ਆ ਰਹੇ ਸਨ ਤਾਂ ਈ. ਡੀ. ਦੀ ਜਾਂਚ ਕਿਉਂ ਰੋਕੀ ਗਈ ਅਤੇ ਅਧਿਕਾਰੀ ਨਿਰੰਜਨ ਸਿੰਘ ਦਾ ਤਬਾਦਲਾ ਕਿਉਂ ਕੀਤਾ ਗਿਆ । ਪੰਨੂ ਨੇ ਕਿਹਾ ਕਿ ਪੰਜਾਬ ਦੇ ਸੰਵੇਦਨਸ਼ੀਲ ਜ਼ਿਲੇ ਸਰਹੱਦ ਨਾਲ ਲੱਗਦੇ ਹਨ ਅਤੇ ਨਸ਼ੇ ਦੀ ਸਮੱਗਲਿੰਗ ਰੋਕਣ 'ਚ ਬੀ. ਐੱਸ. ਐੱਫ. ਅਤੇ ਕੇਂਦਰ ਦੀ ਭੂਮਿਕਾ ਮਹੱਤਵਪੂਰਨ ਹੈ । ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਸਰਹੱਦ ਪਾਰੋਂ ਨਸਿ਼ਆਂ ਦੀ ਸਮੱਗਲਿੰਗ ਰੋਕਣ ਲਈ ਕੇਂਦਰ ਅਤੇ ਬੀ. ਐੱਸ. ਐੱਫ. ਕੀ ਕਦਮ ਚੁੱਕ ਰਹੇ ਹਨ ।

ਪੰਜਾਬ ਵਿਚ ਬਣਾਏ ਜਾਣੇ ਹਨ 3100 ਖੇਡ ਮੈਦਾਨ

ਉਨ੍ਹਾਂ ਕਿਹਾ ਕਿ 2022 'ਚ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਸਰਕਾਰ ਨੇ ‘ਯੁੱਧ ਨਸਿ਼ਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਪੁਲਸ ਨਸ਼ਾ ਸਮੱਗਲਿੰਗ ਨੈੱਟਵਰਕ ਖਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ । ਉਨ੍ਹਾਂ ਐਂਟੀ-ਡਰੋਨ ਸਿਸਟਮ ਲਾਏ ਜਾਣ ਦਾ ਵੀ ਜਿ਼ਕਰ ਕੀਤਾ । ਪੰਨੂ ਨੇ ਪੰਜਾਬ 'ਚ ਖੇਡ ਗਤੀਵਿਧੀਆਂ ਨੂੰ ਨਸ਼ੇ ਦੇ ਖਿ਼ਲਾਫ਼ ਜਾਗਰੂਕਤਾ ਦਾ ਮਾਧਿਅਮ ਦੱਸਦਿਆਂ ਕਿਹਾ ਕਿ ‘ਬਠਿੰਡਾ ਯੂਥ ਰਨ`'ਚ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ । ਉਨ੍ਹਾਂ ਅਨੁਸਾਰ ਸੂਬੇ 'ਚ 3100 ਖੇਡ ਮੈਦਾਨ ਬਣਾਏ ਗਏ ਹਨ, ਜਿਨ੍ਹਾਂ 'ਚੋਂ ਕਰੀਬ 750 ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ ।

Related Post

Instagram