post

Admin

(Chief Editor)

Punjab

ਕਾਊਂਟਰ ਇੰਟੈਲੀਜੈਂਸ ਨੇ ਨੌਜਵਾਨ ਨੂੰ ਕੀਤਾ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ

post-img

ਕਾਊਂਟਰ ਇੰਟੈਲੀਜੈਂਸ ਨੇ ਨੌਜਵਾਨ ਨੂੰ ਕੀਤਾ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਫ਼ਰੀਦਕੋਟ, 18 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ ਵਿਖੇ ਕਾਊਂਟਰ ਇੰਟੈਲੀਜੈਂਸ ਵਲੋਂ ਇਕ ਨੌਜਵਾਨ ਨੂੰ ਦੋ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਕਾਊਂਟਰ ਇੰਟੈਲੀਜ਼ੈਂਸ ਵਲੋਂ ਜਿਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਦੋ ਗ੍ਰਨੇਡ ਬਰਾਮਦ ਹੋਏ ਹਨ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਵਾਸੀ ਨਵਜੋਤ ਸਿੰਘ ਉਰਫ ਨਵ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਕੈਨੇਡਾ ਤੋਂ ਪੀ. ਆਰ. ਪ੍ਰਾਪਤ ਹੈ । ਪੁਲਸ ਦਾ ਇਹ ਵੀ ਦਾਅਵਾ ਹੈ ਕਿ ਡਰੋਨ ਰਾਹੀਂ ਵਿਸਫੋਟਕ ਸਮੱਗਰੀ ਮੰਗਵਾਈ ਗਈ ਸੀ। ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ ਪ੍ਰਾਪਤ ਸੂਚਨਾ ਮੁਤਾਬਕ ਕਾਊਂਟਰ ਇੰਟੈਲੀਜੈਂਸ ਵੱਲੋਂ ਨੇਹਰੂ ਸਟੇਡੀਅਮ ਦੇ ਨੇੜੇ ਕਾਰਵਾਈ ਕਰਦਿਆਂ ਜਿਸ ਨੌਜਵਾਨ ਨੂੰ ਗ੍ਰਨੇਡਾਂ ਸਮੇਤ ਕਾਬੂ ਕੀਤਾ ਗਿਆ ਵਾਲੇ ਮਾਮਲੇ ਵਿੱਚ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫਾਜਿ਼ਲਕਾ ਵਿੱਚ ਐਕਸਪਲੋਸਿਵ ਸਬਸਟੈਂਸ ਐਕਟ ਅਤੇ ਯੂ. ਏ. ਪੀ. ਏ. ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

Related Post

Instagram