post

Jasbeer Singh

(Chief Editor)

National

ਅਦਾਕਾਰ ਸੁਨੀਲ ਐੱਨਐੱਸ ਉਰਫ ਪਲਸਰ ਸੁਨੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

post-img

ਅਦਾਕਾਰ ਸੁਨੀਲ ਐੱਨਐੱਸ ਉਰਫ ਪਲਸਰ ਸੁਨੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ ਨਵੀਂ ਦਿੱਲੀ : ਕੇਰਲ ’ਚ ਇਕ ਮਸ਼ਹੂਰ ਮਲਿਆਲੀ ਅਦਾਕਾਰਾ ਨੂੰ ਅਗਵਾ ਕਰਨ, ਚੱਲਦੀ ਕਾਰ ’ਚ ਸਮੂਹਿਕ ਜਬਰ ਜਨਾਹ ਕਰਨ ਤੇ ਜਿਨਸੀ ਸ਼ੋਸ਼ਣ ਦੀ ਫਿਲਮ ਬਣਾਉਣ ਦੇ ਮੁੱਖ ਮੁਲਜ਼ਮ ਤੇ ਅਦਾਕਾਰ ਸੁਨੀਲ ਐੱਨਐੱਸ ਉਰਫ ਪਲਸਰ ਸੁਨੀ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਸੁਨੀ ਸੱਤ ਸਾਲਾਂ ਦੀ ਕੈਦ ਤੋਂ ਬਾਅਦ ਪਹਿਲੀ ਵਾਰੀ ਜੇਲ੍ਹ ਤੋਂ ਬਾਹਰ ਆਏਗਾ ਕਿਉਂਕਿ ਇਸੇ ਮਾਮਲੇ ’ਚ ਇਕ ਹੋਰ ਮੁਲਜ਼ਮ ਮਸ਼ਹੂਰ ਮਲਿਆਲੀ ਅਦਾਕਾਰ ਦਲੀਪ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। 2017 ਦੇ ਇਸ ਮਾਮਲੇ ਤੋਂ ਬਾਅਦ ਹੀ ਕੇਰਲ ਸਰਕਾਰ ਨੇ ਮਲਿਆਲੀ ਫਿਲਮ ਜਗਤ ’ਚ ਮਹਿਲਾ ਅਦਾਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਸਬੰਧ ’ਚ ਹੇਮਾ ਕਮੇਟੀ ਦਾ ਗਠਨ ਕੀਤਾ ਸੀ। ਇਸੇ ਮਾਮਲੇ ਦੇ ਮੁੱਖ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਸਟਿਸ ਏਐੱਸ ਓਕਾ ਤੇ ਪੰਕਜ ਮਿੱਤਲ ਦੇ ਬੈਂਚ ਨੇ ਕੇਰਲ ਹਾਈ ਕੋਰਟ ਦੇ ਆਦੇਸ਼ ਨੂੰ ਖ਼ਾਰਜ ਕਰਦੇ ਹੋਏ ਪਲਸਰ ਸੁਨੀ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਬੈਂਚ ਦਾ ਮੰਨਣਾ ਹੈ ਕਿ ਮੁਲਜ਼ਮ ਨੇ ਸੱਤ ਸਾਲ ਜੇਲ੍ਹ ’ਚ ਬਿਤਾਏ ਹਨ ਤੇ ਛੇਤੀ ਹੀ ਇਸ ਮਾਮਲੇ ਦਾ ਨਿਪਟਾਰਾ ਹੋਣ ਦੀ ਵੀ ਉਮੀਦ ਨਹੀਂ ਹੈ। ਸੁਪਰੀਮ ਕੋਰਟ() ਨੇ ਕਿਹਾ ਕਿ ਸੁਨੀਲ ਨੂੰ ਇਕ ਹਫ਼ਤੇ ’ਚ ਅਦਾਲਤ ਦੇ ਸਾਹਮਣੇ ਪੇਸ਼ ਕਰ ਕੇ ਜ਼ਮਾਨਤ ਦੀਆਂ ਸ਼ਰਤਾਂ ਨੂੰ ਲਾਗੂ ਕਰ ਕੇ ਜ਼ਮਾਨਤ ’ਤੇ ਰਿਹਾਅ ਕੀਤਾ ਜਾ ਸਕਦਾ ਹੈ। ਨਾਲ ਹੀ ਇਸਤਗਾਸਾ ਪੱਖ ਨੂੰ ਸੁਣਵਾਈ ਦੌਰਾਨ ਅਦਾਲਤ ’ਚ ਜ਼ਮਾਨਤ ਦੀਆਂ ਸਖ਼ਤ ਸ਼ਰਤਾਂ ’ਤੇ ਜਿਰਾਹ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ 17 ਫਰਵਰੀ, 2017 ਦੀ ਰਾਤ ਨੂੰ ਇਕ ਤੇਲਗੂ, ਮਲਿਆਲੀ ਤੇ ਤਾਮਿਲ ਫਿਲਮਾਂ ਦੀ ਅਦਾਕਾਰਾ ਨੂੰ ਉਸ ਦੀ ਹੀ ਚੱਲਦੀ ਕਾਰ ’ਚ ਅਗਵਾ ਕਰ ਕੇ ਦੋ ਘੰਟੇ ਤੱਕ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਨਾਲ ਹੀ ਅਦਾਕਾਰਾ ਨੂੰ ਬਲੈਕਮੇਲ ਕਰਨ ਲਈ ਇਨ੍ਹਾਂ ਕਰਤੂਤਾਂ ਦਾ ਫਿਲਮਾਂਕਨ ਵੀ ਕੀਤਾ ਗਿਆ ਸੀ।

Related Post