ਬੁਲੈਰੋ ਕਾਰ ਦੇ ਖਾਈ ਵਿਚ ਡਿੱਗਣ ਕਾਰਨ ਹੋਈ ਦੋ ਦੀ ਮੌਤ
ਹਿਮਾਚਲ ਪ੍ਰਦੇਸ਼, 11 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਚੰਬਾ ਵਿਖੇ ਬੀਤੀ ਰਾਤ ਖਾਈ ਵਿਚ ਇਕ ਕਾਰ ਦੇ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਚੰਬਾ (Chamba District) ਵਿਖੇ ਜੋ ਭਰਮੌਰ ਦੇ ਡਿੰਕਾ ਨੇੜੇ ਸਥਿਤ ਕਾਲੀ ਮੰਦਰ ਦੇ ਕੋਲ ਇਕ 200 ਮੀਟਰ ਡੂੰਘੀ ਖੱਡ ਵਿਚ ਇਕ ਬੁਲੈਰੋ ਗੱਡੀ ਦੇ ਡਿੱਗਣ ਕਾਰਨ ਸੜਕ ਹਾਦਸਾ ਵਾਪਰਿਆ ਹੈ ਵਿਚ ਸਵਾਰ ਜਿਨ੍ਹਾਂ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਦੀ ਪਛਾਣ ਚੋਬੀਆ (ਭਰਮੌਰ) ਦੇ ਵਸਨੀਕ ਰਵਿੰਦਰ ਸ਼ਰਮਾ ਅਤੇ ਭਰਮੌਰ ਦੇ ਵਸਨੀਕ ਵਿਸ਼ਾਲ ਕਪੂਰ ਵਜੋਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਰਵਿੰਦਰ ਸ਼ਰਮਾ ਬੁਲੈਰੋ ਗੱਡੀ ਚਲਾ ਰਿਹਾ ਜੋ ਪੇਸ਼ੇ ਦੇ ਤੌਰ ਤੇ ਡਰਾਈਵਰ ਸੀ ।
ਪੁਲਸ ਨੇ ਮੌਕੇ 'ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ
ਉਪਰੋਕਤ ਵਾਪਰੇ ਸੜਕ ਹਾਦਸੇ (Road accidents) ਸਬੰਧੀ ਜਦੋਂ ਸਬੰਧਤ ਖੇਤਰ ਦੇ ਪੁਲਸ ਥਾਣੇ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਰਾਹਤ ਕਾਰਜਾਂ ਵਾਲੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਖਾਈ ਵਿਚ ਡਿੱਗੀ ਕਾਰ ਅਤੇ ਉਸ ਵਿਚ ਸਵਾਰ ਦੋਵੇਂ ਵਿਅਕਤੀ ਜੋ ਮੌਤ ਦੇ ਘਾਟ ਉਤਾਰ ਚੁੱਕੇ ਸੀ ਨੂੰ ਖਾਈ ਵਿਚੋਂ ਬਾਹਰ ਕੱਢਿਆ ਅਤੇ ਦੋਵੇਂ ਮ੍ਰਿਤਕਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜ ਦਿੱਤਾ । ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
