
Latest update
0
ਕਤਰ ਤੋਂ ਹਾਰਨ ਬਾਅਦ ਭਾਰਤੀ ਫੁਟਬਾਲ ਕੋਚ ਨੇ ਕਿਹਾ,‘ਸਾਡੇ ਨਾਲ ਬੇਇਨਸਾਫ਼ੀ ਹੋਈ’
- by Aaksh News
- June 13, 2024

ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਕਿਹਾ ਕਿ ਕਤਰ ਖ਼ਿਲਾਫ਼ ਮੈਚ ਵਿੱਚ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ, ਜਿਸ ਕਾਰਨ ਟੀਮ ਦਾ ਵਿਸ਼ਵ ਕੱਪ ਕੁਆਲੀਫਾਇੰਗ ਦੇ ਤੀਜੇ ਗੇੜ ਵਿੱਚ ਪਹੁੰਚਣ ਦਾ ਸੁਫਨਾ ਟੁੱਟ ਗਿਆ। ਇਸ ਮੈਚ ਵਿੱਚ ਭਾਰਤ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ 37ਵੇਂ ਮਿੰਟ ‘ਚ ਲਾਲਿਆਨਜੁਆਲਾ ਚਾਂਗਟੇ ਦੇ ਗੋਲ ਦੀ ਬਦੌਲਤ ਨਿਰਧਾਰਤ ਸਮੇਂ ਤੋਂ 15 ਮਿੰਟ ਪਹਿਲਾਂ ਤੱਕ ਅੱਗੇ ਸੀ ਪਰ ਦੱਖਣੀ ਕੋਰੀਆ ਦੇ ਰੈਫਰੀ ਨੇ ਕਤਰ ਦੇ ਗੋਲ ਨੂੰ ਜਾਇਜ਼ ਕਰਾਰ ਦਿੱਤਾ, ਹਾਲਾਂਕਿ ਅਜਿਹਾ ਲੱਗਦਾ ਸੀ ਕਿ ਗੇਂਦ ਖੇਡ ਦੇ ਮੈਦਾਨ ਤੋਂ ਬਾਹਰ ਹੋ ਗਈ ਸੀ। ਇਸ ਵਿਵਾਦਤ ਫੈਸਲੇ ਕਾਰਨ ਭਾਰਤ ਦੀ ਲੈਅ ਪ੍ਰਭਾਵਿਤ ਹੋਈ ਅਤੇ ਏਸ਼ਿਆਈ ਚੈਂਪੀਅਨ ਕਤਰ ਨੇ 85ਵੇਂ ਮਿੰਟ ਵਿੱਚ ਅਹਿਮਦ ਅਲ ਰਾਵੀ ਦੀ ਬਦੌਲਤ ਆਪਣਾ ਦੂਜਾ ਗੋਲ ਕੀਤਾ।