ਵੀਜ਼ਾ ਅਪੁਆਇੰਟਮੈਂਟਾਂ ਪਾਕਿਸਤਾਨ ਵਿਚ ਅਮਰੀਕਾ ਨੇ ਕੀਤੀਆਂ ਮੁਅੱਤਲ
- by Jasbeer Singh
- March 3, 2026
ਵੀਜ਼ਾ ਅਪੁਆਇੰਟਮੈਂਟਾਂ ਪਾਕਿਸਤਾਨ ਵਿਚ ਅਮਰੀਕਾ ਨੇ ਕੀਤੀਆਂ ਮੁਅੱਤਲ ਅਮਰੀਕਾ, 3 ਮਾਰਚ 2026 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਲੋਂ ਪਾਕਿਸਤਾਨ ਵਿਚ ਵੀਜ਼ਾ ਅਪੁਆਇੰਟਮੈਂਟਾਂ ਨੂੰ ਰੱਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਦੋਂ ਤੱਕ ਲਾਗੂ ਰਹੇਗਾ ਇਹ ਹੁਕਮ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਜੋ ਪਾਕਿਸਤਾਨ ਵਿਚ ਵੀਜ਼ਾ ਅਪੁਆਇੰਟਮੈਂਟਸ ਰੱਦ ਕਰ ਦਿੱਤੀਆਂ ਹਨ ਦਾ ਕਾਰਨ ਇਜ਼ਰਾਇਲ-ਅਮਰੀਕਾ ਅਤੇ ਇਰਾਨ ਵਿਚਾਰ ਜੰਗ ਹੈ ਤੇ ਇਸ ਜੰਗ ਨੂੰ ਅੱਜ ਚੌਥਾ ਦਿਨ ਹੋ ਚੁੱਕਿਆ ਹੈ। ਪਾਕਿਸਤਾਨ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਇਹ ਫ਼ੈਸਲਾ ਇਸਲਾਮਾਬਾਦ ਦੇ ਨਾਲ-ਨਾਲ ਲਾਹੌਰ ਅਤੇ ਕਰਾਚੀ ਦੇ ਦਫ਼ਤਰਾਂ `ਤੇ ਲਾਗੂ ਹੋਵੇਗਾ। ਇਹ ਹੁਕਮ 6 ਮਾਰਚ ਤੱਕ ਲਾਗੂ ਰਹੇਗਾ । ਇਰਾਨ ਤੇ ਸਭ ਤੋਂ ਵੱਡਾ ਹਮਲਾ ਹੋਣਾ ਅਜੇ ਬਾਕੀ ਹੈ : ਟਰੰਪ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਦੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਐਤਵਾਰ ਨੂੰ ਕਰਾਚੀ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਮੱਧ ਪੂਰਬ ਤੋਂ ਜਲਦੀ ਤੋਂ ਜਲਦੀ ਨਿਕਲਣ ਦੀ ਅਪੀਲ ਕੀਤੀ ਹੈ । ਟਰੰਪ ਨੇ ਕਿਹਾ ਹੈ ਕਿ ਇਰਾਨ `ਤੇ ਸਭ ਤੋਂ ਵੱਡਾ ਹਮਲਾ ਅਜੇ ਹੋਣਾ ਬਾਕੀ ਹੈ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਰਾਨ ਨਾਲ ਜੰਗ ਚਾਰ ਤੋਂ ਪੰਜ ਹਫ਼ਤੇ ਚੱਲ ਸਕਦੀ ਹੈ ਪਰ ਜੇ ਲੋੜ ਪਈ ਤਾਂ ਇਹ ਮੁਹਿੰਮ ਹੋਰ ਵੀ ਜਾਰੀ ਰਹੇਗੀ ।
