post

Jasbeer Singh

(Chief Editor)

National

ਰਣਵੀਰ ਤੋਂ ਬਾਅਦ ਹੁਣ ਸਲਮਾਨ ਖਾਨ ਦੇ ਜੀਜੇ ਨੂੰ ਮਿਲੀ ਧਮਕੀ

post-img

ਰਣਵੀਰ ਤੋਂ ਬਾਅਦ ਹੁਣ ਸਲਮਾਨ ਖਾਨ ਦੇ ਜੀਜੇ ਨੂੰ ਮਿਲੀ ਧਮਕੀ ਮੁੰਬਈ, 12 ਫਰਵਰੀ 2026 : ਪ੍ਰਸਿੱਧ ਅਦਾਕਾਰ ਸਲਮਾਨ ਖਾਨ ਦੇ ਜੀਜੇ ਆਯੂਸ਼ ਸ਼ਰਮਾ ਨੂੰ ਇਕ ਧਮਕੀ ਭਰੀ ਈ-ਮੇਲ ਕਥਿਤ ਤੌਰ `ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੀ ਭੇਜੀ ਗਈ ਹੈ । ਮੁੰਬਈ ਕਰਾਈਮ ਬ੍ਰਾਂਚ ਨੇ ਕੀਤੀ ਪੁ਼ਸ਼ਟੀ ਰਿਪੋਰਟ ਦੇ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਨੂੰ ਦੱਸਿਆ ਕਿ ਆਯੂਸ਼ ਨੂੰ ਧਮਕੀ ਮਿਲੀ ਹੈ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਲਮਾਨ ਖਾਨ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਇਕ ਦਿਨ ਪਹਿਲਾਂ ਅਦਾਕਾਰ ਰਣਵੀਰ ਸਿੰਘ ਵੀ ਧਮਕੀ ਮਿਲੀ ਸੀ । ਰਣਵੀਰ ਨੂੰ ਵਟਸਐਪ `ਤੇ ਧਮਕੀ ਭਰਿਆ ਵਾਇਸ ਮੈਸੇਜ ਭੇਜਿਆ ਗਿਆ ਸੀ, ਜਿਸ `ਚ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਸੀ।

Related Post

Instagram