post

Jasbeer Singh

(Chief Editor)

National

ਹਵਾਈ ਫੌਜ ਨੂੰ ਛੇਤੀ ਮਿਲਣਗੇ 5 ਤੇਜਸ ਲੜਾਕੂ ਜਹਾਜ਼

post-img

ਹਵਾਈ ਫੌਜ ਨੂੰ ਛੇਤੀ ਮਿਲਣਗੇ 5 ਤੇਜਸ ਲੜਾਕੂ ਜਹਾਜ਼ ਨਵੀਂ ਦਿੱਲੀ, 6 ਫਰਵਰੀ 2026 : ਸਰਕਾਰੀ ਐਰੋਸਪੇਸ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਕਿਹਾ ਹੈ ਕਿ ਉਹ 5 ਤੇਜਸ ਹਲਕੇ ਲੜਾਕੂ ਜਹਾਜ਼ ਭਾਰਤੀ ਹਵਾਈ ਫੌਜ ਨੂੰ ਛੇਤੀ ਸੌਂਪਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਦੋਂ ਕੀਤਾ ਗਿਆ ਸੀ ਸਮਝੌਤਾ ਰੱਖਿਆ ਮੰਤਰਾਲਾ ਨੇ ਫਰਵਰੀ 2021 `ਚ ਹਵਾਈ ਫੌਜ ਲਈ 83 ਤੇਜਸ ਐੱਮ. ਕੇ.-1-ਏ ਲੜਾਕੂ ਜਹਾਜ਼ ਖਰੀਦਣ ਲਈ ਐੱਚ. ਏ. ਐੱਲ. ਨਾਲ 48,000 ਕਰੋੜ ਰੁਪਏ ਦਾ ਕਰਾਰ ਕੀਤਾ ਸੀ । ਹਾਲਾਂਕਿ ਜੀ. ਈ. ਐਰੋਸਪੇਸ ਵੱਲੋਂ ਇੰਜਣ ਦੀ ਸਪਲਾਈ ਕਈ ਵਾਰ ਸਮਾਂ-ਹੱਦ ਵਧਾਉਣ ਦੇ ਬਾਵਜੂਦ ਨਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਸਪਲਾਈ `ਚ ਦੇਰੀ ਹੋ ਰਹੀ ਹੈ। ਪੰਜ ਜਹਾਜ਼ ਸਪਲਾਈ ਪੂਰੀ ਤਰ੍ਹਾਂ ਹਨ ਤਿਆਰ ਐੱਚ. ਏ. ਐੱਲ. ਦੀ ਇਕ ਬੁਲਾਰਨ ਨੇ ਦੱਸਿਆ ਕਿ ਐੱਚ. ਏ. ਐੱਲ. ਪੁਸ਼ਟੀ ਕਰਦੀ ਹੈ ਕਿ 5 ਜਹਾਜ਼ ਸਪਲਾਈ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਨ੍ਹਾਂ ਵਿਚ ਇਕਰਾਰਨਾਮੇ ਦੀਆਂ ਵਿਸ਼ੇਸ਼ਤਾਵਾਂ ਅਨੁਸਾਰ ਪ੍ਰਮੁੱਖ ਸਮਰੱਥਾਵਾਂ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ 9 ਵਾਧੂ ਜਹਾਜ਼ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਪ੍ਰੀਖਣ ਵੀ ਹੋ ਚੁੱਕਾ ਹੈ। ਜੀ. ਈ. ਤੋਂ ਇੰਜਣ ਪ੍ਰਾਪਤ ਹੁੰਦਿਆਂ ਹੀ ਇਹ ਜਹਾਜ਼ ਸਪਲਾਈ ਲਈ ਤਿਆਰ ਹੋ ਜਾਣਗੇ।

Related Post

Instagram