

ਆਲ ਸਕੂਲ ਟਰਾਂਸਪੋਰਟ ਯੂਨੀਅਨ ਪਟਿਆਲਾ ਨੇ ਕੀਤੀ ਮੀਟਿੰਗ - ਸਰਕਾਰ ਵਲੋ ਪ੍ਰਾਈਵੇਟ ਸਕੂਲ ਗੱਡੀਆਂ ਨਾਲ ਕੀਤੀ ਜਾ ਰਹੀ ਧਕੇਸ਼ਾਹੀ ਨਹੀ ਹੋਵੇਗੀ ਬਰਦਾਸ਼ਤ : ਲਖਵਿੰਦਰ ਸਨੌਰ ਪਟਿਆਲਾ, 25 ਜੂਨ : ਆਲ ਸਕੂਲ ਟਰਾਂਸਪੋਰਟ ਯੂਨੀਅਨ ਪਟਿਆਲਾ ਦੀ ਮੀਟਿੰਗ ਅੱਜ ਪੋਲੋ ਗਰਾਉਂਡ ਵਿਖੇ ਹੋਈ, ਜਿਸ ਵੀ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਸਨੌਰ ਨੇ ਬੋਲਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਈਵੇਟ ਸਕੂਲ ਗੱਡੀਆਂ ਦੇ ਨਾਲ ਕੀਤੇ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਸਕੂਲ ਗੱਡੀਆਂ ਦੇ 40-40 50-50 ਹਜ਼ਾਰ ਦੇ ਮੋਟੇ ਚਲਾਨ ਕਰੇ ਜਾ ਰਹੇ ਹਨ ਜਿਸ ਨੂੰ ਲੈ ਕੇ ਗੱਡੀਆਂ ਦੇ ਡਰਾਈਵਰ ਚਿੰਤਾ ਦੇ ਵਿੱਚ ਹਨ ਕਿਉਂਕਿ ਇੰਨੇ ਮੋਟੇ ਚਲਾਨ ਭਰਨ ਦੇ ਵਿੱਚ ਉਹ ਅਸਮਰਥ ਹਨ ਜਿਸ ਦੇ ਕਾਰਨ ਗੱਡੀਆਂ ਦੇ ਡਰਾਈਵਰ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਹੇ ਹਨ। ਉਨਾ ਕਿਹਾ ਕਿ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਚਲਾਨ ਕੱਟਣ ਦੇ ਨਾਲ ਐਕਸੀਡੈਂਟ ਰੁਕ ਜਾਂਦੇ ਹਨ ਜੇ ਚਲਾਨ ਕੱਟਣ ਦੇ ਨਾਲ ਐਕਸੀਡੈਂਟ ਰੁਕ ਜਾਂਦੇ ਹਨ ਤਾਂ ਅਸੀਂ ਚਲਾਨ ਕਟਾਉਣ ਨੂੰ ਤਿਆਰ ਬੈਠੇ ਹਾਂ:। ਇਸ ਤੋਂ ਇਲਾਵਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਗੁਜਰਾਤ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਜਿਸ ਦੇ ਵਿੱਚ ਕਈ ਬੇਕਸੂਰ ਲੋਕਾਂ ਦੀ ਜਾਨ ਗਈ ਕੀ ਸਰਕਾਰ ਨੇ ਇਸ ਐਕਸੀਡੈਂਟ ਤੋਂ ਬਾਅਦ ਜਹਾਜ ਚਲਾਣੇ ਬੰਦ ਕਰ ਦਿੱਤੇ। ਜੇਕਰ ਸਰਕਾਰ ਜਹਾਜ ਚਲਾਣੇ ਬੰਦ ਕਰ ਸਕਦੀ ਹੈ ਤਾਂ ਅਸੀਂ ਸਕੂਲ ਗੱਡੀਆਂ ਬੰਦ ਕਰਨ ਨੂੰ ਤਿਆਰ ਹਾਂ। ਉਨਾ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਾਂ ਦੂਜੇ ਪਾਸੇ ਸਾਡੇ ਜਿਹੜੇ ਮਿਹਨਤ ਕਸ਼ ਲੋਕ ਸਵੇਰੇ ਉੱਠ ਕੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਹਨ , ਉਨਾਂ ਦਾ ਸਰਕਾਰ ਰੁਜ਼ਗਾਰ ਖਤਮ ਕਰਨ ਤੇ ਉੱਤਰੀ ਹੋਈ ਹੈ । ਉਨਾ ਕਿਹਾ ਕਿ ਜੇਕਰ ਆਰਟੀਓ ਡੀਸੀ ਦਫਤਰ ਇਹ ਚਲਾਨ ਨਾ ਬੰਦ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਲ ਸਕੂਲ ਪਟਿਆਲਾ ਟਰਾਂਸਪੋਰਟ ਯੂਨੀਅਨ ਜਿਸ ਦੇ ਵਿੱਚ ਆਟੋ ਬੈਟਰੀ ਰਿਕਸ਼ਾ ਫੋਰ ਵਿਲਰ ਗੱਡੀਆਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਅਸੀਂ ਗੱਡੀਆਂ ਬੰਦ ਕਰਕੇ ਡੀਸੀ ਦਫਤਰ ਆਰਟੀਓ ਦਫਤਰ ਅਤੇ ਆਪਣੇ ਆਪਣੇ ਹਲਕੇ ਦੇ ਹਰ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਘਰਾਓ ਕਰਾਂਗੇ ।ਉਨਾ ਕਿਹਾ ਕਿ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਪ੍ਰਾਈਵੇਟ ਸਕੂਲ ਗੱਡੀਆਂ ਦੇ ਤਰਸ ਦੇ ਅਧਾਰ ਤੇ ਪਿਛਲੇ ਟੈਕਸ ਮਾਫ ਕਰਕੇ ਨਵੇਂ ਸਿਰੇ ਤੋਂ ਹਰਿਆਣੇ ਦੀ ਤਰਜ ਤੇ ਟੈਕਸ ਲਿਆ ਜਾਵੇ ਅਤੇ ਸਕੂਲ ਪਰਮਿਟ ਪੰਜਾਬ ਸਰਕਾਰ ਆਪ ਪ੍ਰਾਈਵੇਟ ਗੱਡੀਆਂ ਨੂੰ ਦੇਵੇ । ਇਸ ਲਈ ਅਸੀਂ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਸਾਨੂੰ ਗਰੀਬ ਬੰਦਿਆਂ ਨੂੰ ਕੰਮ ਕਰਨ ਦਿੱਤਾ ਜਾਵੇ ਸਾਡੇ ਨਾਲ ਇਹ ਧੱਕਾ ਨਾ ਕੀਤਾ ਜਾਵੇ ।
Related Post
Popular News
Hot Categories
Subscribe To Our Newsletter
No spam, notifications only about new products, updates.