post

Jasbeer Singh

(Chief Editor)

Punjab

ਵਿਵਾਦਤ ਗੀਤ ਮਾਮਲੇ ਵਿਚ ਤਿੰਨੋਂ ਗੀਤਕਾਰ ਨਹੀਂ ਹੋਏ ਪੁਲਸ ਕੋਲ ਪੇਸ਼

post-img

ਵਿਵਾਦਤ ਗੀਤ ਮਾਮਲੇ ਵਿਚ ਤਿੰਨੋਂ ਗੀਤਕਾਰ ਨਹੀਂ ਹੋਏ ਪੁਲਸ ਕੋਲ ਪੇਸ਼ ਜਲੰਧਰ, 16 ਅਗਸਤ 2025 : ਪੰਜਾਬੀ ਗੀਤ 315 ਦੇ ਮਾਮਲੇ ਵਿਚ ਜਲੰਧਰ ਪੁਲਸ ਕਮਿਸ਼ਨਰੇਟ ਅੱਗੇ ਪੇਸ਼ ਹੋਣ ਵਾਲੇ ਤਿੰਨੋਂ ਪੰਜਾਬੀ ਗਾਇਕ ਅੱਜ ਪੇਸ਼ ਨਹੀਂ ਹੋਏ। ਕੌਣ ਕੌਣ ਹਨ ਤਿੰਨੋਂ ਗਾਇਕ ਜਲੰਧਰ ਪੁਲਸ ਅੱਗੇ ਅੱਜ ਪੇਸ਼ ਹੋਣ ਵਾਲੇ ਤਿੰਨੋਂ ਗਾਇਕਾਂ ਵਿਚ ਪੰਜਾਬੀ ਗਾਇਕ ਆਰ ਨੇਤ, ਮਸ਼ਹੂਰ ਗਾਇਕਾ ਗੁਰਲੇਜ ਅਖਤਰ ਅਤੇ ਵਿਵਾਦਪੂਰਨ ਅਦਾਕਾਰਾ ਮਾਡਲ ਭਾਨਾ ਸਿੱਧੂ ਸ਼ਾਮਲ ਹਨ। ਕੀ ਹੈ ਸਮੁੱਚਾ ਮਾਮਲਾ ਜਲੰਧਰ ਪੁਲਸ ਕੋਲ ਗੀਤ 315 ਦੇ ਮਾਮਲੇ ਵਿਚ ਪੇਸ਼ ਹੋਣ ਵਾਲੇ ਮਾਮਲੇ ਦੀ ਸ਼ਿਕਾਇਤ ਭਾਰਤੀ ਜਨਤਾ ਪਾਰਟੀ, ਪੰਜਾਬ ਵਪਾਰ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰ. ਟੀ. ਆਈੲ. ਕਾਰਕੁਨ ਸਿਮਰਨਜੀਤ ਸਿੰਘ ਨੇ ਪੁਲਸ ਨੂੰ ਕੀਤੀ ਸੀ । ਤਿੰਨਾਂ ਨੂੰ ਜਲੰਧਰ ਪੁਲਸ ਕਮਿਸ਼ਨਰ ਦੇ ਦਫ਼ਤਰ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਤੋਂ ਗਾਣੇ ਦੇ ਬੋਲ ਅਤੇ ਵੀਡੀਓ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ ਪਰ ਤਿੰਨੋਂ ਨਹੀਂ ਆਏ, ਜਿਸ ਤੇ ਹੁਣ ਪੁਲਸ ਵਲੋਂ ਮੁੜ ਤਿੰਨਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।

Related Post