post

Jasbeer Singh

(Chief Editor)

Punjab

ਸੰਗਰੂਰ ਜ਼ਿਲ੍ਹੇ ’ਚ ‘ਸੀ.ਐਮ. ਦੀ ਯੋਗਸ਼ਾਲਾ’ ਬਣੀ ਸਿਹਤ ਕ੍ਰਾਂਤੀ ਦਾ ਕੇਂਦਰ

post-img

ਸੰਗਰੂਰ ਜ਼ਿਲ੍ਹੇ ’ਚ ‘ਸੀ.ਐਮ. ਦੀ ਯੋਗਸ਼ਾਲਾ’ ਬਣੀ ਸਿਹਤ ਕ੍ਰਾਂਤੀ ਦਾ ਕੇਂਦਰ ਹਰ ਉਮਰ ਵਰਗ ਲਈ ਲਾਭਕਾਰੀ ਸਾਬਤ ਹੋ ਰਹੀ ‘ਸੀ. ਐਮ. ਦੀ ਯੋਗਸ਼ਾਲਾ’ ਲਹਿਰਾਗਾਗਾ, 24 ਫਰਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਸੀ. ਐਮ. ਦੀ ਯੋਗਸ਼ਾਲਾ ਤਹਿਤ ਲਹਿਰਾਗਾਗਾ ਵਿੱਚ ਲਗ ਰਹੀਆਂ ਮੁਫ਼ਤ ਯੋਗ ਕਲਾਸਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ । ਗੁਰੂ ਰਵਿਦਾਸ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਗੋਇਲ ਅਤੇ ਰਾਜ ਪੱਧਰੀ ਸਲਾਹਕਾਰ ਅਮਰੇਸ਼ ਕੁਮਾਰ ਝਾਅ ਅਤੇ ਕਮਲੇਸ਼ ਮਿਸ਼ਰਾ ਦੀ ਨਿਗਰਾਨੀ ਹੇਠ ਚੱਲ ਰਹੀਆਂ ਇਹ ਕਲਾਸਾਂ ਲੋਕਾਂ ਦੀ ਸਿਹਤ ਅਤੇ ਆਤਮਿਕ ਸ਼ਾਂਤੀ ਦਾ ਕੇਂਦਰ ਬਣ ਚੁੱਕੀਆਂ ਹਨ । ਸੀ. ਐਮ. ਦੀ ਯੋਗਸ਼ਾਲਾ ਵਿੱਚ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ । ਇਸ ਵਿੱਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਯੋਗ ਕਰਨ ਨਾਲ ਸਰਵਾਈਕਲ, ਪਿੱਠ ਦਰਦ, ਤਣਾਅ, ਜੋੜਾਂ ਦੇ ਦਰਦ, ਮੋਟਾਪਾ ਅਤੇ ਹਾਈ-ਲੋਅ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ । ਲਹਿਰਾਗਾਗਾ ਦੇ ਰਹਿਣ ਵਾਲੇ ਪੂਜਾ, ਸੁਖਜੀਤ, ਰਜਨੀ ਅਤੇ ਪੂਜਾ ਗਰਗ ਨੇ ਦੱਸਿਆਂ ਕਿ ਉਹਨਾਂ ਨੂੰ ਸਰਵਾਈਕਲ ਤੋਂ ਰਾਹਤ ਮਿਲੀ ਹੈ ਅਤੇ 8-10 ਕਿੱਲੋ ਵਜ਼ਨ ਵੀ ਘੱਟਿਆ ਹੈ। ਸਪਨਾ ਨੇ ਦੱਸਿਆਂ ਕਿ ਡਿਪਰੈਸ਼ਨ ਤੋਂ ਰਾਹਤ ਮਿਲੀ, ਜੋ ਕਿ ਹੁਣ ਦਵਾਈ ਬੰਦ ਕਰ ਚੁੱਕੇ ਹਨ ਅਤੇ ਐਲਰਜੀ ਵੀ ਠੀਕ ਹੋਈ ਹੈ । ਰੋਜ਼ ਸੀ.ਐਮ ਦੀ ਯੋਗਸ਼ਾਲਾ ਵਿੱਚ ਆਉਣ ਵਾਲੀ ਸ਼ਵੇਤਾ ਨੇ ਦੱਸਿਆ ਕਿ ਜੋੜਾਂ ਦੇ ਦਰਦ ਤੋਂ ਰਾਹਤ ਮਿਲੀ ਹੈ ਅਤੇ ਸਾਹ ਦੀ ਸਮੱਸਿਆ ਤੋਂ ਨਿਜਾਤ ਮਿਲੀ ਹੈ ਅਤੇ 10 ਕਿੱਲੋ ਵਜ਼ਨ ਵੀ ਘਟਿਆ ਹੈ । ਅੰਜੂ ਨੇ ਦੱਸਿਆਂ ਕਿ ਉਹਨਾਂ ਨੂੰ ਐਲਰਜੀ, ਸਾਹ ਦੀ ਸਮੱਸਿਆ ਅਤੇ ਹਾਈ ਬੀ.ਪੀ ਦੀ ਸਮੱਸਿਆ ਤੋਂ ਰਾਹਤ ਮਿਲੀ ਹੈ । ਸ਼ਿਵਾਲੀ ਤੇ ਅੰਜੂ ਬਾਂਸਲ ਨੇ ਦੱਸਿਆਂ ਕਿ ਸੈਟਿਕਾ ਪੇਨ ਤੋਂ ਛੁਟਕਾਰਾ ਮਿਲਿਆ ਹੈ । ਪਰਮਜੀਤ ਕੌਰ ਨੇ ਦੱਸਿਆ ਕਿ ਸਰਵਾਈਕਲ ਅਤੇ ਸਿਰ ਦਰਦ ਵਿਚ ਰਾਹਤ ਅਤੇ ਲੋਅ ਬਲੱਡ ਪ੍ਰੈਸ਼ਰ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੀ ਹੈ ਉੱਥੇ ਹੀ ਰਿਤੂ ਰਾਣੀ, ਬਲਜਿੰਦਰ ਕੌਰ, ਪੂਨਮ ਜਿੰਦਲ, ਰੇਨੂੰ, ਜੱਸੀ ਨੇ ਦੱਸਿਆ ਕਿ ਲਚਕੀਲਾਪਣ ਵਿਚ ਵਾਧਾ, ਚੁਸਤੀ ਫੁਰਤੀ ਵਧੀ ਹੈ ਅਤੇ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਜਿਸ ਵਿੱਚ ਯੋਗ ਇੰਸਟਰਕਟਰ ਦਲਜੀਤ ਕੌਰ ਦੁਆਰਾ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਮੈਡਮ ਦਲਜੀਤ ਕੌਰ ਦੱਸਦੇ ਹਨ ਕਿ ਉਹ ਲਹਿਰਾਗਾਗਾ ਜੀ ਪੀ ਐਫ਼ ਕੰਪਲੈਕਸ, ਬਾਬਾ ਮਸਤ ਰਾਮ ਸਮਾਧੀ, ਸ਼ੇਰੇ ਪੰਜਾਬ ਕਲੱਬ ਅਤੇ ਹੋਰ ਨੇੜੇ ਦੇ ਪਿੰਡਾਂ ਵਿੱਚ ਸਵੇਰੇ - ਸ਼ਾਮ ਕਲਾਸਾਂ ਲਗਾ ਰਹੇ ਹਨ। ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ ਹਨ । ਯੋਗ ਦੇ ਨਿਯਮਿਤ ਅਭਿਆਸ ਦੇ ਨਾਲ ਨਾਲ ਲੋਕਾਂ ਨੂੰ ਸਵਸਥ ਜੀਵਨ ਜਿਊਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ। ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਪਿੰਡ ਨਿਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਹਨਾਂ ਨੇ ਦੱਸਿਆਂ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਸੁਨਾਮ, ਦਿੜ੍ਹਬਾ, ਮੂਣਕ, ਖਨੌਰੀ , ਭਵਾਨੀਗੜ੍ਹ ਅਤੇ ਧੂਰੀ ਵਿੱਚ ਵੀ ਚੱਲ ਰਹੀ ਹੈ। ਲੋਕਾਂ ਨੂੰ ਰੋਜ਼ਾਨਾ ਯੋਗ ਦਾ ਸੱਦਾ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫ਼ਰੀ ਨੰਬਰ 76694-00500 ਜਾਂ https://cmdiyogshala .punjab.gov.in ਤੇ ਲਾਗ ਇਨ ਕੀਤਾ ਜਾ ਸਕਦਾ ਹੈ ।

Related Post

Instagram