ਪੁਲਸ ਕਰਮਚਾਰੀਆਂ ਦੇ ਕਤਲ ਮਾਮਲੇ ਵਿਚ ਮੁਲਜਮ ਦਾ ਕੀਤਾ ਐਨਕਾਊਂਟਰ ਗੁਰਦਾਸਪੁਰ, 25 ਫਰਵਰੀ 2026 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਵਿਖੇ ਜੋ ਲੰਘੇ ਦਿਨੀਂ ਦੋ ਪੁਲਸ ਮੁਲਾਜਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਦੇ ਮਾਮਲੇ ਵਿਚ ਪੁਲਸ ਨੇ ਇਕ ਮੁਲਜਮ ਦਾ ਐਨਕਾਊਂਟਰ ਕੀਤਾ ਹੈ। ਕੌਣ ਹੈ ਜਿਸਦਾ ਪੁਲਸ ਨੇ ਕਰ ਦਿੱਤਾ ਹੈ ਐਨਕਾਊਂਟਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਜੋ ਦੋ ਮੁਲਾਜਮਾਂ ਦਾ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਵਿਚੋਂ ਇਕ ਦਾ ਪੁਲਸ ਵਲੋਂ ਅੱਜ ਰਣਜੀਤ ਸਿੰਘ ਐਨਕਾਊਂਟਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਕ ਕਤਲ ਕਾਂਡ ਵਿਚ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਜਿਸ ਵਿਚ ਪਹਿਲਾ ਨੌਜਵਾਨ ਰਣਜੀਤ ਸਿੰਘ ਦੂਸਰਾ ਇੰਦਰਜੀਤ ਸਿੰਘ ਜੋ ਕਿ ਪਿੰਡ ਆਦੀਆਂ ਦੇ ਵਸਨੀਕ ਹਨ ਤੋਂ ਇਲਾਵਾ ਇਕ ਹੋਰ ਨੌਜਵਾਨ ਦਿਲਾਵਰ ਸਿੰਘ ਹੈ ਜੋ ਕਿ ਅਨੀਨੰਗਲ ਪਿੰਡ ਦਾ ਵਸਨੀਕ ਹੈ। ਪੁਲਸ ਨੇ ਦਿਲਾਵਰ ਸਿੰਘ ਨੂੰ ਜਿਥੇ ਗ੍ਰਿਫ਼ਤਾਰ ਕਰ ਲਿਆ ਹੈ, ਉਥੇ ਪੁਰਾਣਾ ਸ਼ਾਲਾ ਵਿਖੇ ਇਕ ਮੁਕਾਬਲੇ ਵਿਚ ਰਣਜੀਤ ਸਿੰਘ ਮਾਰਿਆ ਗਿਆ ਹੈ। ਕੌਣ ਸਨ ਦੋਵੇਂ ਜਣੇ ਜੋ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਲੰਘੇ ਕੁੱਝ ਦਿਨ ਪਹਿਲਾਂ ਜਿਨ੍ਹਾਂ ਦੋ ਪੁਲਸ ਮੁਲਾਜਮਾਂ ਨੂੰ ਗੁਰਦਾਸਪੁਰ ਦੇ ਆਦੀਆਂ ਪੁਲਸ ਚੈਕ ਪੋਸਟ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਵਿਚ ਪੰਜਾਬ ਪੁਲਸ ਦੇ ਏ. ਐਸ. ਆਈ. ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਸ਼ਾਮਲ ਹਨ।
