ਅਮਰੀਕੀ ਗੋਲਫਰ ਖਿਡਾਰੀ ਟਾਈਗਰ ਵੁੱਡਸ ਗ੍ਰਿਫ਼ਤਾਰ ਫਲੋਰੀਡਾ, 28 ਮਾਰਚ 2026 : ਅਮਰੀਕਾ ਦੇ ਫਲੋਰਿਡਾ ਵਿਖੇ ਇਕ ਅਮਰੀਕੀ ਗੋਲਫਰ ਖਿਡਾਰੀ ਟਾਈਗਰ ਵੁੱਡਸ ਨੂੰ ਇਕ ਘਟਨਾਕ੍ਰਮ ਕਾਰਨ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਊਂ ਕੀਤਾ ਗਿਆ ਹੈ ਵੁੱਡਸ ਨੂੰ ਗ੍ਰਿਡ਼ਤਾਰ ਸੁੱਕਰਵਾਰ ਨੂੰ ਫਲੋਰੀਡਾ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਅਮਰੀਕੀ ਗੋਲਫਰ ਟਾਈਗਰ ਵੁੱਡਸ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਮਾਰਟਿਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਦੱਸਿਆ ਕਿ ਵੁੱਡਸ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ । ਹਾਦਸੇ ਵਿਚ ਵੁੱਡਸ ਨੂੰ ਕੋਈ ਸੱਟ ਨਹੀਂ ਲੱਗੀ ਜਿ਼ਕਰਯੋਗ ਹੈ ਕਿ ਵੁੱਡਸ ਦੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਸੀ। ਸ਼ੈਰਿਫ਼ ਦੇ ਦਫ਼ਤਰ ਨੇ ਦੱਸਿਆ ਕਿ ਹਾਦਸੇ ਵਿੱਚ ਵੁੱਡਸ ਨੂੰ ਕੋਈ ਸੱਟ ਨਹੀਂ ਲੱਗੀ । ਇਹ ਹਾਦਸਾ ਸ਼ੁੱਕਰਵਾਰ ਨੂੰ ਦੁਪਹਿਰ 2:00 ਵਜੇ ਦੇ ਕਰੀਬ ਜੁਪੀਟਰ ਆਈਲੈਂਡ ਵਿੱਚ ਉਸ ਖੇਤਰ ਦੇ ਨੇੜੇ ਹੋਇਆ ਜਿੱਥੇ ਵੁੱਡਸ ਰਹਿੰਦਾ ਹੈ ।
