post

Jasbeer Singh

(Chief Editor)

National

ਅਮਿਤਾਭ ਬੱਚਨ ਨੇ ਅਯੁੱਧਿਆ `ਚ ਖਰੀਦਿਆ 35 ਕਰੋੜ ਰੁਪਏ ਦਾ ਪਲਾਟ

post-img

ਅਮਿਤਾਭ ਬੱਚਨ ਨੇ ਅਯੁੱਧਿਆ `ਚ ਖਰੀਦਿਆ 35 ਕਰੋੜ ਰੁਪਏ ਦਾ ਪਲਾਟ ਅਯੁੱਧਿਆ, 9 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਫਿ਼ਲਮ ਸਟਾਰ ਅਮਿਤਾਭ ਬੱਚਨ ਵਲੋਂ ਅਯੁੱਧਿਆ ਵਿਖੇ ਕਰੋੜਾ ਰੁਪਏ ਦੀ ਪ੍ਰਾਪਰਟੀ ਖਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿੰਨੇ ਏਕੜ ਦਾ ਹੈ ਇਹ ਪਲਾਟ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੇ ਅਯੁੱਧਿਆ `ਚ 2.67 ਏਕੜ ਦਾ ਪਲਾਟ 35 ਕਰੋੜ ਰੁਪਏ `ਚ ਖਰੀਦਿਆ ਹੈ। ਇਹ ਸੌਦਾ ਰੀਅਲ ਅਸਟੇਟ ਕੰਪਨੀ `ਹਾਊਸ ਆਫ ਅਭਿਨੰਦਨ ਲੋਢਾ` (ਐੱਚ. ਓ. ਏ. ਬੀ. ਐੱਲ.) ਅਤੇ ਅਮਿਤਾਭ ਦੀ ਕੰਪਨੀ ਏ. ਬੀ. ਕਾਰਪ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਰਾਜੇਸ਼ ਯਾਦਵ ਰਾਹੀਂ ਸੰਪੰਨ ਹੋਇਆ । ਇਹ ਪਲਾਟ ਕੰਪਨੀ ਦੇ 75 ਏਕੜ ਦੇ ਲਗਜ਼ਰੀ ਭੂ-ਵਿਕਾਸ ਪ੍ਰਾਜੈਕਟ `ਦਿ ਸਰਯੂ` ਦੇ ਨੇੜੇ ਸਥਿਤ ਹੈ । ਐੱਚ. ਓ. ਏ. ਬੀ. ਐੱਲ. ਦੇ ਚੇਅਰਮੈਨ ਨੇ ਕੀ ਦੱਸਿਆ ਜਨਵਰੀ, 2024 `ਚ ਵੀ ਬੱਚਨ ਨੇ ਇਸ ਪ੍ਰਾਜੈਕਟ `ਚ ਇਕ ਪਲਾਟ ਖਰੀਦਿਆ ਸੀ । ਕੰਪਨੀ ਅਨੁਸਾਰ ਇਹ ਅਯੁੱਧਿਆ `ਚ ਉਨ੍ਹਾਂ ਦੇ ਮਾਧਿਅਮ ਰਾਹੀਂ ਕੀਤਾ ਗਿਆ ਤੀਜਾ ਨਿਵੇਸ਼ ਅਤੇ ਕੁੱਲ ਮਿਲਾ ਕੇ ਚੌਥਾ ਨਿਵੇਸ਼ ਹੈ । ਇਸ ਤੋਂ ਇਲਾਵਾ ਬੱਚਨ ਨੇ ਐੱਚ. ਓ. ਏ. ਬੀ. ਐੱਲ. ਦੇ ਅਲੀਬਾਗ ਪ੍ਰਾਜੈਕਟ `ਚ ਵੀ 10 ਹਜ਼ਾਰ ਵਰਗ ਫੁੱਟ ਦਾ ਪਲਾਟ ਖਰੀਦਿਆ ਸੀ । ਐੱਚ. ਓ. ਏ. ਬੀ. ਐੱਲ. ਦੇ ਚੇਅਰਮੈਨ ਅਭਿਨੰਦਨ ਲੋਢਾ ਨੇ ਦੱਸਿਆ ਕਿ ਅਯੁੱਧਿਆ `ਚ ਬੁਨਿਆਦੀ ਢਾਂਚੇ ਅਤੇ ਸਰਕਾਰੀ ਨਿਵੇਸ਼ ਦੇ ਨਿਰੰਤਰ ਵਿਕਾਸ ਕਾਰਨ ਇਹ ਲੰਬੀ ਮਿਆਦ ਦੇ ਜ਼ਮੀਨ ਨਿਵੇਸ਼ ਲਈ ਆਕਰਸ਼ਕ ਬਣ ਰਹੀ ਹੈ।

Related Post

Instagram