ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਤਬੀਅਤ ਖਰਾਬ ਹੋਣ 'ਤੇ ਲਿਆਂਦਾ ਹਸਪਤਾਲ
ਬਠਿੰਡਾ, 19 ਅਗਸਤ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਸਿਵਲ ਹਸਪਤਾਲ ਵਿਖੇ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਨੂੰ ਉਸਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਲਿਆਂਦਾ ਗਿਆ ਹੈ ।
ਡਾਕਟਰਾਂ ਵਲੋਂ ਮਹਿਰੋਂ ਦੀ ਕੀਤੀ ਜਾ ਰਹੀ ਹੈ ਜਾਂਚ
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਜੇਲ ਵਿਚ ਬੰਦ ਅੰਮ੍ਰਿਤਪਾਲ ਸਿੰਘ ਮਹਿਰੋਂ ਜਿਸਨੂੰ ਤਬੀਅਤ ਖਰਾਬ (Feeling unwell) ਹੋਣ ਦੇ ਚਲਦਿਆਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜਾਂਚ ਲਈ ਲਿਆਂਦਾ ਗਿਆ ਹੈ ਦੀ ਡਾਕਟਰਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਭਾਬੀ ਦੇ ਕਤਲ ਦੇ ਦੋਸ਼ ਹੇਠ ਜੇਲ ਵਿਚ ਬੰਦ ਹੈ ।
ਕੀ ਦੱਸਿਆ ਮਹਿਰੋਂ ਦੇ ਵਕੀਲ ਨੇ
ਪ੍ਰਾਪਤ ਸੂਚਨਾ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਜਿਸਨੂੰ ਡਾਕਟਰੀ ਜਾਂਚ (Medical examination) ਲਈ ਬਠਿੰਡਾ ਦੇ ਕੇਂਦਰੀ ਜੇਲ ਤੋਂ ਕੋਰਟ ਦੇ ਹੁਕਮਾਂ ਮਗਰੋਂ ਲਿਆਂਦਾ ਗਿਆ ਹੈ ਦੇ ਵਕੀਲ ਮੁਤਾਬਕ ਮਹਿਰੋਂ ਦੀਆਂ ਦੋਵੇਂ ਕਿਡਨੀਆਂ ਵਿਚ ਪੱਥਰੀ ਹੈ, ਜਿਸ ਕਾਰਨ ਅੰਮ੍ਰਿਤਪਾਲ ਸਿੰਘ ਮਹਿਰੋਂ ਵਲੋਂ ਇਲਾਜ ਲਈ ਕੋਰਟ ਦੇ ਵਿਚ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਤੇ ਕੋਰਟ ਨੇ ਇਸਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ (Government Hospital) ਪੁਲਸ ਵਲੋਂ ਲੈ ਕੇ ਪਹੁੰਚਿਆ ਗਿਆ ਹੈ ।
