post

Admin

(Chief Editor)

Sports

ਪਹਿਲੇ ਟੈਸਟ ਮੈਚ ਵਿਚ ਹੀ ਭਾਰਤ ਨੇ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾਇਆ

post-img

ਪਹਿਲੇ ਟੈਸਟ ਮੈਚ ਵਿਚ ਹੀ ਭਾਰਤ ਨੇ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾਇਆ

ਗਾਲ, 19 ਅਗਸਤ 2026 : ਸ੍ਰੀਲੰਕਾ (Sri Lanka) ਦੇ ਗਾਲ ਵਿਚ ਹੋਏ ਪਹਿਲੇ ਟੈਸਟ ਮੈਚ (Test match) ਵਿਚ ਅੱਜ ਭਾਰਤ ਵਲੋਂ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ 165 ਦੌੜਾਂ ਨਾਲ ਹਰਾ ਦਿੱਤਾ ਗਿਆ ਹੈ ਦਾ ਸਮਾਚਾਰ ਹੈ ।

ਇਹ ਟੈਸਟ ਮੈਚ ਭਾਰਤ ਦਾ ਕਿੰਨਵਾਂ ਟੈਸਟ ਮੈਚ ਸੀ

ਮਿਲੀ ਜਾਣਕਾਰੀ ਅਨੁਸਾਰ ਭਾਰਤ ਨੇ ਗਾਲ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਸ਼੍ਰੀਲੰਕਾ ਨੂੰ ਜੋ 165 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ ਦਾ ਇਹ 600ਵਾਂ ਟੈਸਟ ਮੈਚ ਸੀ । ਭਾਰਤ ਦੀ ਜਿੱਤ ਦੇ ਹੀਰੋ 24 ਸਾਲਾ ਖੱਬੇ ਹੱਥ ਦੇ ਸਪਿਨਰ ਮਾਨਵ ਸੁਥਾਰ (Spinner Manav Suthar) ਰਹੇ । ਉਨ੍ਹਾਂ ਨੇ ਸ਼੍ਰੀਲੰਕਾ ਦੀ ਦੂਜੀ ਪਾਰੀ ਵਿੱਚ 6 ਵਿਕਟਾਂ ਸਮੇਤ ਮੈਚ ਵਿੱਚ ਕੁੱਲ 10 ਵਿਕਟਾਂ ਲਈਆਂ। ਦੇਵਦੱਤ ਪੱਡੀਕਲ ਨੂੰ `ਪਲੇਅਰ ਆਫ਼ ਦਿ ਮੈਚ` ਚੁਣਿਆ ਗਿਆ । ਉਨ੍ਹਾਂ ਨੇ ਇਸ ਮੈਚ ਵਿੱਚ ਕੁੱਲ 211 ਦੌੜਾਂ ਬਣਾਈਆਂ । ਪੱਡੀਕਲ ਨੇ ਪਹਿਲੀ ਪਾਰੀ ਵਿੱਚ 167 ਅਤੇ ਦੂਜੀ ਪਾਰੀ ਵਿੱਚ 44 ਦੌੜਾਂ ਦੀ ਪਾਰੀ ਖੇਡੀ ।

ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਲਗਭਗ ਤੈਅ ਹੋ ਗਈ

ਮੈਚ ਦੇ ਪੰਜਵੇਂ ਦਿਨ ਬੁੱਧਵਾਰ ਨੂੰ ਦੂਜੀ ਪਾਰੀ ਵਿੱਚ ਸ਼੍ਰੀਲੰਕਾ ਦਾ ਸਕੋਰ 75 ਓਵਰਾਂ ਵਿੱਚ 6 ਵਿਕਟਾਂ `ਤੇ 199 ਦੌੜਾਂ ਸੀ । ਸੁਥਾਰ ਨੇ ਅਗਲੇ ਓਵਰ ਵਿੱਚ ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਲਗਭਗ ਤੈਅ ਕਰ ਦਿੱਤੀ । ਇਸ ਓਵਰ ਵਿੱਚ ਸੁਥਾਰ ਨੇ ਸੋਨਲ ਦਿਨੁਸ਼ਾ, ਪ੍ਰਭਾਤ ਜੈਸੂਰੀਆ ਅਤੇ ਲਾਹਿਰੂ ਕੁਮਾਰਾ ਨੂੰ ਆਊਟ ਕੀਤਾ । ਸ਼੍ਰੀਲੰਕਾ ਦਾ ਸਕੋਰ 9 ਵਿਕਟਾਂ `ਤੇ 199 ਦੌੜਾਂ ਹੋ ਗਿਆ । ਸੁਥਾਰ ਨੇ ਆਪਣੇ ਅਗਲੇ ਓਵਰ ਵਿੱਚ ਕੇਸ਼ਰਾ ਨੁਵਾਂਥਾ ਨੂੰ ਆਊਟ ਕਰਕੇ ਸ਼੍ਰੀਲੰਕਾ ਦੀ ਪਾਰੀ ਸਮੇਟ ਦਿੱਤੀ ।

ਦੇਵਦੱਤ ਨੇ ਤੀਸਰੇ ਨੰਬਰ 'ਤੇ ਆ ਕੇ 230 ਗੇਂਦਾਂ ਤੇ ਬਣਾਈਆਂ ਸਨ 167 ਦੌੜਾਂ

ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ (Batting) ਕਰਨ ਦਾ ਫੈਸਲਾ ਕੀਤਾ ਸੀ । ਦੇਵਦੱਤ ਪੱਡੀਕਲ ਨੇ ਤੀਜੇ ਨੰਬਰ `ਤੇ ਆ ਕੇ 230 ਗੇਂਦਾਂ ਵਿੱਚ 167 ਦੌੜਾਂ ਬਣਾਈਆਂ । ਉਨ੍ਹਾਂ ਦੀ ਪਾਰੀ ਵਿੱਚ 15 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ । ਉਨ੍ਹਾਂ ਨੇ ਕੇ. ਐੱਲ. ਰਾਹੁਲ ਨਾਲ 162 ਦੌੜਾਂ ਦੀ ਭਾਈਵਾਲੀ ਕੀਤੀ । ਕੇ.ਐੱਲ. ਰਾਹੁਲ ਨੇ 82, ਧਰੁਵ ਜੁਰੇਲ ਨੇ 51 ਅਤੇ ਰਿਸ਼ਭ ਪੰਤ ਨੇ 39 ਦੌੜਾਂ ਬਣਾਈਆਂ । ਭਾਰਤ ਨੇ 462 ਦੌੜਾਂ ਬਣਾਈਆਂ । ਸ਼੍ਰੀਲੰਕਾ ਵੱਲੋਂ ਪ੍ਰਭਾਤ ਜੈਸੂਰੀਆ ਨੇ 4 ਅਤੇ ਕੇਸ਼ਰਾ ਨੁਵਾਂਥਾ ਨੇ 3 ਵਿਕਟਾਂ ਲਈਆਂ ।

ਭਾਰਤ ਵਲੋਂ ਮਾਨਵ ਸੁਥਾਰ ਨੇ 4 ਅਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ

ਸ਼੍ਰੀਲੰਕਾ ਦੀ ਪਹਿਲੀ ਪਾਰੀ ਵਿੱਚ ਸੋਨਲ ਦਿਨੂਸ਼ਾ ਨੇ 168 ਗੇਂਦਾਂ ਵਿੱਚ 100 ਦੌੜਾਂ ਬਣਾਈਆਂ । ਨਿਰੋਸ਼ਨ ਡਿਕਵੈਲਾ ਨੇ 80 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਮਾਨਵ ਸੁਥਾਰ ਨੇ 4 ਅਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ । ਸ਼੍ਰੀਲੰਕਾ ਪਹਿਲੀ ਪਾਰੀ ਵਿੱਚ 284 ਦੌੜਾਂ ਹੀ ਬਣਾ ਸਕਿਆ । ਭਾਰਤ ਦੀ ਦੂਜੀ ਵਾਰੀ 193 ਦੌੜਾਂ `ਤੇ ਸਿਮਟ ਗਈ । ਰਿਸ਼ਭ ਪੰਤ ਨੇ 69 ਗੇਂਦਾਂ ਵਿੱਚ 66 ਦੌੜਾਂ ਬਣਾਈਆਂ । ਉਨ੍ਹਾਂ ਨੇ 8 ਚੌਕੇ ਅਤੇ 2 ਛੱਕੇ ਲਗਾਏ। ਪੰਤ ਤੋਂ ਇਲਾਵਾ ਕੇ.ਐੱਲ. ਰਾਹੁਲ ਨੇ 35 ਅਤੇ ਪੱਡੀਕਲ ਨੇ 44 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਅਸਿਥਾ ਫਰਨਾਂਡੋ ਨੇ 4, ਪ੍ਰਭਾਤ ਜੈਸੂਰੀਆ ਨੇ 3 ਅਤੇ ਲਾਹਿਰੂ ਕੁਮਾਰਾ ਨੇ 2 ਵਿਕਟਾਂ ਲਈਆਂ ।

Related Post

Instagram