
ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਮੀਟਿੰਗ ਹੋਈ
- by Jasbeer Singh
- July 19, 2024

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਮੀਟਿੰਗ ਹੋਈ ਪਟਿਆਲਾ : ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਉੱਪਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਮੀਟਿੰਗ ਹੋਈ। ਇਸ ਵਿੱਚ ਕਾਵੜ ਸ਼ੀਵਰ ਅਤੇ ਮਹਾਂ ਸ਼ਿਵ ਕਾਵੜ ਜਾਗਰਣ ਸਬੰਧੀ ਵਿਚਾਰ ਕੀਤੇ ਗਏ। ਇਸ ਸ਼ੀਵਰ ਵਿੱਚ ਵਾਟਰ ਪਰੂਫ ਟੈਂਟ, ਟੇਬਲ, ਕੂਲਰ, ਪੱਖੇ ਅਤੇ ਮੈਡੀਕਲ ਸਹੂਲਤ ਬਹੁਤ ਵਧੀਆ ਕਰਨ ਦੀ ਸਲਾਹ ਕੀਤੀ ਗਈ ਅਤੇ 182024 ਨੂੰ ਪਹਿਲੀ ਵਾਰ ਮਹਾਂ ਸ਼ਿਵ ਕਾਵੜ ਜਾਗਰਣ ਕਰਵਾਇਆ ਜਾਵੇਗਾ। ਇਸ ਵਿੱਚ ਜਯੋਤੀ ਦੀ ਰਸਮ ਅਤੇ ਭੰਡਾਰਾ ਸ੍ਰ. ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਪਟਿਆਲਾ ਦੁਆਰਾ ਕਰਵਾਇਆ ਜਾਵੇਗਾ। ਇਸ ਸਾਵਣ ਦੇ ਹਰੇਕ ਸੋਮਵਾਰ ਨੂੰ ਖੀਰ ਅਤੇ ਮਾਲ ਪੂੜੇ ਦੇ ਲੰਗਰ ਚਲਾਇਆ ਜਾਵੇਗਾ। ਸਾਵਣ ਦੇ ਹਰੇਕ ਵੀਰਵਾਰ ਨੂੰ ਖਿਚੜੀ ਦਾ ਪ੍ਰਸ਼ਾਦ ਚਲਾਇਆ ਜਾਵੇਗਾ। ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਚ ਚਿੱਤਰਕਾਰੀ ਦਾ ਕੰਮ ਬਹੁਤ ਤੇਜੀ ਨਾਲ ਚੱਲ ਰਿਹਾ ਹੈ। ਕੋਈ ਭਗਤ ਚਿੱਤਰਕਾਰੀ ਜਾਂ ਕਾਵੜ ਸ਼ੀਵਰ ਵਿੱਚ ਸੇਵਾ ਕਰਨਾ ਚਾਹੁੰਦਾ ਹੈ ਤਾਂ ਸੁਧਾਰ ਸਭਾ ਦੇ ਮੈਂਬਰ ਨੂੰ ਮਿਲ ਕੇ ਦਾਨ ਦੇ ਕੇ ਰਸੀਦ ਪ੍ਰਾਪਤ ਕਰ ਸਕਦਾ ਹੈ। ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ ਨੇ ਮੈਂਬਰਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਇਨ੍ਹਾਂ ਮੈਂਬਰਾਂ ਵਿਚੋਂ ਕਈ ਮੈੈਂਬਰਾਂ ਨੇ ਕਾਵੜ ਸ਼ੀਵਰ ਵਾਸਤੇ ਆਲੂ, ਆਟੇ ਅਤੇ ਤੇਲ ਆਦਿ ਦੀ ਸੇਵਾ ਕੀਤੀ। ਮੀਟਿੰਗ ਵਿੱਚ ਚਿੱਤਰਕਾਰੀ ਵਾਸਤੇ ਜੂਗਨੂੰ ਨੇ 5100/ ਰੁਪਏ ਦਾਨ ਕੀਤੇ ਅਤੇ ਕਈ ਦਾਨੀ ਸੱਜਨਾਂ ਨੇ ਚਿੱਤਰਕਾਰੀ ਵਾਸਤੇ ਦਾਨ ਵੀ ਦਿੱਤੇ ਹਨ। ਇਸ ਮੌਕੇ ਸਰਪ੍ਰਸਤ ਸਤਨਾਮ ਹਸੀਜਾ, ਚੇਅਰਮੈਨ ਰਣਬੀਰ ਸਿੰਘ, ਵਾਇਸ ਪ੍ਰਧਾਨ ਹਰੀ ਸਿੰਘ, ਪ੍ਰਧਾਨ ਮਿਥੁਨ ਕੁਮਾਰ, ਖਜਾਨਚੀ ਪੂਰਨ, ਜਨਰਲ ਸਕੱਤਰ ਦਲੀਪ ਸਿੰਘ, ਸਲਾਹਕਾਰ ਸੁਰਿੰਦਰ ਪਾਠਕ, ਰਾਮ ਲਾਲ ਗੋਇਲ ਅਕਾਊਂਟ ਮੈਨੇਜਰ, ਸਹਾਇਕ ਖਜਾਨਚੀ ਮਦਨ ਗੋਪਾਲ, ਲੱਖੀ ਰਾਮ ਸਿੰਗਲਾ, ਭੁਪਿੰਦਰ ਗੱਖੜ, ਸੁਸ਼ੀਲ ਚੌਹਾਨ, ਕਾਲੂ, ਰਵੀ, ਰਜਿੰਦਰ, ਸੋਨੂੰ, ਵਿੱਕੀ, ਕੁਨਾਲ, ਫਤਿਹ ਚੰਦ, ਹੇਮ ਰਾਜ, ਦਿਪਾਂਸ਼ੂ ਅਗਰਵਾਲ, ਇਕਬਾਲ ਸਿੰਘ, ਕਿਸ਼ਨ ਲਾਲ, ਰਾਕੇਸ਼ ਦੂਬੇ, ਗੋਲੂੰ ਸਾਗਰ, ਆਦਿ ਮੋਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.