post

Jasbeer Singh

(Chief Editor)

Patiala News

ਅਨਿਲ ਕੁਮਾਰ ਭਾਰਤੀ ਅਤੇ ਸੁਸ਼ੀਲ ਆਜ਼ਾਦ ਨੇ ਭਾਰਤ-ਰੂਸ ਸੱਭਿਆਚਾਰਕ ਤਾਲਮੇਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ : ਡਾ. ਰਾਮ

post-img

ਅਨਿਲ ਕੁਮਾਰ ਭਾਰਤੀ ਅਤੇ ਸੁਸ਼ੀਲ ਆਜ਼ਾਦ ਨੇ ਭਾਰਤ-ਰੂਸ ਸੱਭਿਆਚਾਰਕ ਤਾਲਮੇਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ : ਡਾ. ਰਾਮੇਸ਼ਵਰ ਸਿੰਘ ਰੂਸ ਦੀ ਸੰਸਥਾ ਦਿਸ਼ਾ ਦੇ ਵਫ਼ਦ ਨੇ ਭਾਰਤ-ਰੂਸ ਦੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਪ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ ਪਟਿਆਲਾ, 5 ਜੂਨ :: ਰੂਸੀ-ਭਾਰਤੀ ਮੈਤਰੀ ਸੰਘ "ਦਿਸ਼ਾ" ਦੇ ਪ੍ਰਧਾਨ ਡਾ. ਰਾਮੇਸ਼ਵਰ ਸਿੰਘ ਨੇ ਇੱਕ ਰੂਸੀ ਵਫ਼ਦ ਦੇ ਨਾਲ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਬ੍ਰਿਜੇਸ਼ ਪਾਠਕ ਨਾਲ ਦੋਵਾਂ ਦੇਸ਼ਾਂ ਵਿਚਕਾਰ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਸਫ਼ਲ ਅਤੇ ਫਲਦਾਇਕ ਮੁਲਾਕਾਤ ਕੀਤੀ। ਇਹ ਵਿਚਾਰ-ਵਟਾਂਦਰੇ ਭਾਰਤ ਅਤੇ ਰੂਸ ਵਿਚਕਾਰ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਸਨ। ਮੀਟਿੰਗ ਦੌਰਾਨ, ਡਾ. ਸਿੰਘ ਨੇ ਸ਼੍ਰੀ ਪਾਠਕ ਨੂੰ ਪਿਆਰ ਨਾਲ ਦਿਸ਼ਾ ਜਰਨਲ ਦਾ ਨਵੀਨਤਮ ਸੰਸਕਰਣ ਅਤੇ ਅੰਤਰਰਾਸ਼ਟਰੀ ਲੇਖਕ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਸ਼੍ਰੀ ਅਨਿਲ ਕੁਮਾਰ ਭਾਰਤੀ ਦੁਆਰਾ ਲਿਖੀ ਗਈ 'ਹਿੰਦੀ, ਰੂਸੀ ਅਤੇ ਅੰਗਰੇਜ਼ੀ (ਤਿੰਨੋਂ ਭਾਸ਼ਾਵਾਂ ਇਕੱਠੀਆਂ)' ਸਿਖਾਉਣ ਵਾਲੀ ਕਿਤਾਬਾਂ ਭੇਟ ਕੀਤੀਆਂ। ਜੋਕਿ ਵਿਸ਼ੇਸ਼ ਤੌਰ 'ਤੇ ਭਾਰਤ-ਰੂਸ ਦੇ ਲੋਕਾਂ ਵਿਚਕਾਰ ਆਪਸੀ ਸਬੰਧਾਂ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਲਿਖੀ ਗਈ ਹੈ ਅਤੇ ਖਾਸ ਕਰਕੇ ਭਾਸ਼ਾਈ ਅਤੇ ਸੱਭਿਆਚਾਰਕ ਤਾਲਮੇਲ ਰਾਹੀਂ ਦੋਹਾਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਇਹ ਬਹੁਤ ਵਧੀਆ ਕਿਰਦਾਰ ਨਿਭਾ ਰਹੀ ਹੈ। ਡਾ. ਰਾਮੇਸ਼ਵਰ ਸਿੰਘ ਨੇ ਇਹ ਵੀ ਕਿਹਾ ਕਿ ਰੂਸ ਅਤੇ ਭਾਰਤ ਦੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ, ਲੇਖਕ ਅਨਿਲ ਕੁਮਾਰ ਭਾਰਤੀ ਨੇ ਬਹੁਤ ਮਿਹਨਤ ਅਤੇ ਰੂਸੀ ਭਾਰਤੀ ਮੈਤਰੀ ਸੰਘ ਦਿਸ਼ਾ ਦੀ ਪ੍ਰੇਰਨਾ ਅਤੇ ਸਮਰਥਨ ਨਾਲ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਸਾਡਾ ਇਹ ਯਤਨ ਆਪਸੀ ਸਦਭਾਵਨਾ ਦਾ ਪ੍ਰਤੀਕ ਹੈ। ਸਾਡਾ ਇਹ ਯਤਨ ਰੂਸ ਅਤੇ ਭਾਰਤ ਵਿਚਕਾਰ ਸੱਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਵੀ ਕਰਦਾ ਹੈ। ਡਾ. ਰਾਮੇਸ਼ਵਰ ਸਿੰਘ ਨੇ ਰੂਸੀ ਕਲਾਕਾਰਾਂ ਦੁਆਰਾ ਰੂਸ ਅਤੇ ਭਾਰਤ ਵਿੱਚ ਸ਼੍ਰੀ ਰਾਮ ਲੀਲਾ ਦੀ ਸਕ੍ਰਿਪਟ, ਸੰਵਾਦ ਲਿਖਣ ਅਤੇ ਨਿਰਦੇਸ਼ਨ ਕਰਨ ਲਈ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਸ਼੍ਰੀ ਸੁਸ਼ੀਲ ਕੁਮਾਰ ਆਜ਼ਾਦ ਦੀ ਸ਼ਾਨਦਾਰ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ । ਵਫ਼ਦ ਦੇ ਆਗੂ ਡਾ. ਰਾਮੇਸ਼ਵਰ ਸਿੰਘ ਨੇ ਕਿਹਾ ਕਿ ਸੱਚੀ ਕੂਟਨੀਤੀ ਰੂਸੀ ਅਤੇ ਭਾਰਤੀ ਭਾਈਚਾਰਿਆਂ ਵਿਚਕਾਰ ਸੱਭਿਆਚਾਰਕ, ਵਪਾਰਕ, ਭਾਸ਼ਾਈ ਤਾਲਮੇਲ ਦੇ ਖੇਤਰਾਂ ਵਿੱਚ ਆਪਸੀ ਸਮਝ ਦੇ ਪੁਲ ਬਣਾਉਣ ਵਿੱਚ ਹੈ, ਜੋ ਦੋਵਾਂ ਮਹਾਨ ਦੇਸ਼ਾਂ ਦੀ ਤਰੱਕੀ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਦੇ ਹਨ। ਉਪ ਮੁੱਖ ਮੰਤਰੀ ਸ਼੍ਰੀ ਬ੍ਰਿਜੇਸ਼ ਪਾਠਕ, ਜੋ ਇਸ ਮੀਟਿੰਗ ਤੋਂ ਬਹੁਤ ਖੁਸ਼ ਅਤੇ ਉਤਸ਼ਾਹਿਤ ਸਨ, ਨੇ ਕਿਹਾ ਕਿ ਅਜਿਹੀਆਂ ਗੱਲਬਾਤਾਂ ਦੋਵਾਂ ਦੇਸ਼ਾਂ ਵਿਚਕਾਰ ਅਰਥਪੂਰਨ ਭਾਈਵਾਲੀ ਅਤੇ ਸਾਂਝੇ ਵਿਕਾਸ ਲਈ ਰਾਹ ਪੱਧਰਾ ਕਰਦੀਆਂ ਹਨ ।

Related Post

Instagram