go to login
post

Jasbeer Singh

(Chief Editor)

Patiala News

ਸ਼ੰਭੂ ਤੇ ਢਾਬੀਗੁੱਜਰਾਂ ਹੱਦਾਂ ’ਤੇ ਭਲਕੇ ਵੱਡੇ ਇਕੱਠ ਦਾ ਐਲਾਨ

post-img

ਕਿਸਾਨ ਅੰਦੋਲਨ ਦੌਰਾਨ ਮੰਨੀਆਂ ਗਈਆਂ ਲਾਗੂ ਕਰਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਮੌਕੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ’ਤੇ ਦੀਵਾਰਾਂ ਕਰਨ ਅਤੇ ਸੜਕਾਂ ’ਤੇ ਕਿੱਲਾਂ ਆਦਿ ਗੱਡਣ ਮਗਰੋਂ ਸ਼ੰਭੂ ਤੇ ਢਾਬੀਗੁੱਜਰਾਂ ਸਮੇਤ ਦੋ ਹੋਰ ਬਾਰਡਰਾਂ ’ਤੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ 2 ਜੂਨ ਨੂੰ ਇਨ੍ਹਾਂ ਬਾਰਡਰਾਂ ’ਤੇ ਮੁੜ ਤੋਂ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਜ਼ਿਕਰਯੋਗ ਹੈ ਕਿ 110 ਦਿਨਾਂ ਤੋਂ ਇਹ ਸੰਘਰਸ਼ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਦੀ ਮੁੱਖ ਤੌਰ ’ਤੇ ਅਗਵਾਈ ਸਰਵਣ ਪੰਧੇਰ, ਜਗਜੀਤ ਡੱਲੇਵਾਲ, ਸੁਰਜੀਤ ਫੂਲ, ਅਭਿਮੰਨਿਯੂ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਮਨਜੀਤ ਘੁਮਾਣਾ, ਅਮਰਜੀਤ ਮੌੜ੍ਹੀ ਅਤੇ ਜੰਗ ਸਿੰਘ ਭਟੇੜੀ ਆਦਿ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਸ਼ੰਭੂ ਬਾਰਡਰ ’ਤੇ ਪਹਿਲਾਂ ਮਹਿਲਾ ਦਿਵਸ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਸਮੇਤ ਹੋਰ ਮੌਕਿਆਂ ’ਤੇ ਵੀ ਵੱਡੇ ਇਕੱਠ ਕੀਤੇ ਗਏ ਹਨ ਜਦਕਿ ਹੁਣ ਪੈ ਰਹੀ ਅੱਤ ਦੀ ਗਰਮੀ ਦੌਰਾਨ 2 ਜੂਨ ਨੂੰ ਮੁੜ ਪੰਜਾਬ ਦੇ ਹੋਰ ਅਨੇਕਾਂ ਕਿਸਾਨ ਵੀ ਇੱਕ ਵਾਰ ਫੇਰ ਸ਼ੰਭੂ ਸਮੇਤ ਹੋਰਨਾ ਬਾਰਡਰਾਂ ਵੱਲ ਵਹੀਰਾਂ ਘੱਤਣਗੇ। ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਸਰਵਣ ਪੰਧੇਰ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਚਾਰ ਜੂਨ ਨੂੰ ਸਰਕਾਰ ਭਾਵੇਂ ਜਿਸ ਦੀ ਮਰਜ਼ੀ ਬਣੇ ਪਰ ਮੰਗਾਂ ਦੀ ਪੂਰਤੀ ਤੱਕ ਇਹ ਕਿਸਾਨ ਅੰਦੋਲਨ ਜਾਰੀ ਰਹੇਗਾ।

Related Post