ਬੰਗਲਾਦੇਸ਼ ਵਿਚ ਰਾਤ ਨੂੰ ਹੋਈ ਇਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ
- by Jasbeer Singh
- January 13, 2026
ਬੰਗਲਾਦੇਸ਼ ਵਿਚ ਰਾਤ ਨੂੰ ਹੋਈ ਇਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ ਢਾਕਾ, 13 ਜਨਵਰੀ 2026 : ਬੰਗਲਾਦੇਸ਼ ਦੇ ਦੱਖਣੀ ਹਿੱਸੇ ਚਟਗਾਓਂ ਡਿਵੀਜ਼ਨ ਦੇ ਫੇਨੀ ਜ਼ਿਲ੍ਹੇ ਦੇ ਦਗਨਭੂਈਆਂ ਵਿੱਚ ਲੰਘੇ ਐਤਵਾਰ ਦੀ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ 28 ਸਾਲਾ ਹਿੰਦੂ ਵਿਅਕਤੀ ਸਮੀਰ ਕੁਮਾਰ ਦਾਸ ਨੂੰ ਕੁੱਟਿਆ ਅਤੇ ਚਾਕੂ ਮਾਰ ਕੇ ਮਾਰ ਦਿੱਤਾ ਅਤੇ ਉਸਦਾ ਆਟੋਰਿਕਸ਼ਾ ਵੀ ਚੋਰੀ ਹੋ ਗਿਆ ਸੀ । ਸਮੀਰ ਨਿਕਲਿਆ ਸੀ ਆਟੋ ਰਿਕਸ਼ਾ ਲੈ ਕੇ ਘਰੋਂ ਪਰ ਨਹੀਂ ਆਇਆ ਵਾਪਸ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮੀਰ ਐਤਵਾਰ ਸ਼ਾਮ 7 ਵਜੇ ਆਪਣਾ ਆਟੋਰਿਕਸ਼ਾ ਲੈ ਕੇ ਘਰੋਂ ਨਿਕਲਿਆ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸਦੀ ਲਾਸ਼ ਸਵੇਰੇ 2 ਵਜੇ ਦੇ ਕਰੀਬ ਜਗਤਪੁਰ ਪਿੰਡ ਦੇ ਇੱਕ ਖੇਤ ਵਿੱਚ ਮਿਲੀ । ਸਮੀਰ ਦਾ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ : ਪੁਲਸ ਅਧਿਕਾਰੀ ਦਗਨਭੂਈਆਂ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਅਨੁਸਾਰ ਸਮੀਰ ਦੇ ਕਤਲ ਵਿੱਚ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਕਤਲ ਯੋਜਨਾਬੱਧ ਤਰੀਕਾ ਨਾਲ ਕੀਤਾ ਗਿਆ ਹੈ। ਇਸ ਮਾਮਲੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਬੀਤੇ 23 ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨਾ ਦਾ ਹੋਇਆ 7ਵਾਂ ਕਤਲ ਹੈ ।
