post

Jasbeer Singh

(Chief Editor)

Latest update

ਜਲੰਧਰ ਲੱਕੀ ਓਬਰਾਏ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਦਾ ਲੱਗਿਆ ਪਤਾ

post-img

ਜਲੰਧਰ ਲੱਕੀ ਓਬਰਾਏ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਦਾ ਲੱਗਿਆ ਪਤਾ ਜਲੰਧਰ, 11 ਫਰਵਰੀ 2026 : ਪੰਜਾਬ ਦੇ ਜਲੰਧਰ ਵਿਖੇ ਆਪ ਆਗੂ ਲੱਕੀ ਓਬਰਾਏ ਕਤਲ ਕਾਂਡ ਦੇ ਸ਼ੂਟਰ ਬਾਰੇ ਪੁਲਸ ਜਾਂਚ ਵਿਚ ਪਤਾ ਲੱਗਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਜਾਂਚ ਵਿਚ ਕਿਸ ਸ਼ੂਟਰ ਬਾਰੇ ਲੱਗਿਆ ਪਤਾ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਜੋ ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਬਾਰੇ ਪੁਲਸ ਜਾਂਚ ਵਿਚ ਪਤਾ ਲਗਿਆ ਹੈ। ਪੁਲਸ ਜਾਂਚ ਅਤੇ ਬਹਿਰਾਮ ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਫੁਟੇਜ ਤੋਂ ਪੁਸ਼ਟੀ ਹੋਈ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਸ਼ੂਟਰ ਸੋਨੂੰ ਖੱਤਰੀ ਗੈਂਗ ਦਾ ਮੈਂਬਰ ਗੁਰਤਾਜ ਸਿੰਘ ਹੈ । ਗੁਰਤਾਜ ਨੇ ਦੋ ਮਹੀਨਿਆਂ ਦੇ ਅੰਦਰ ਦੋ ਕਤਲ ਕੀਤੇ ਹਨ। ਇਸ ਵੇਲੇ ਪੁਲਿਸ ਅਤੇ ਕਈ ਜਾਂਚ ਏਜੰਸੀਆਂ ਉਸਦੀ ਭਾਲ ਕਰ ਰਹੀਆਂ ਹਨ । ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਹੋਰ ਕੀ ਕੀ ਆਇਆ ਸਾਹਮਣੇ ਲੱਕੀ ਓਬਰਾਏ ਕਤਲ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਜਾਂਚ ਵਿਚ ਸ਼ੁਰੂਆਤ ਵਿਚ ਸ਼ੱਕ ਬੇਸ਼ਕ ਅਰਜਨ ਅਤੇ ਉਸਦੇ ਭਰਾ ਤੇ ਕਰ ਰਹੀ ਸੀ ਪਰ ਹਾਲ ਹੀ ਵਿਚ ਬਹਿਰਾਮ ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਤਸਵੀਰ ਸਾਫ਼ ਹੋ ਗਈ ਹੈ । ਜਾਣਕਾਰੀ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ ਵਿੱਚ ਸ਼ੂਟਰ ਗੁਰਤਾਜ ਸਿੰਘ ਕ੍ਰੇਟਾ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ । ਕਿਥੋਂ ਦਾ ਰਹਿਣ ਵਾਲਾ ਹੈ ਗੁਰਤਾਜ ਤੇ ਕਿਸ ਕਿਸ ਨੇ ਕੀਤੀ ਉਸਦੀ ਮਦਦ ਮਿਲੀ ਸੂਚਨਾ ਮੁਤਾਬਕ ਗੁਰਤਾਜ ਜੋਕਿ ਹੁਸਿ਼ਆਰਪੁਰ ਦੀ ਐਮ ਐਕਸ ਕਲੋਨੀ ਦਾ ਰਹਿਣ ਵਾਲਾ ਹੈ ਅਪਰਾਧੀਆਂ ਵਿੱਚ ਆਪਣੇ ਵਿਲੱਖਣ ਫਾਇਰਿੰਗ ਸਟਾਈਲ ਲਈ ਜਾਣਿਆ ਜਾਂਦਾ ਹੈ ਕਿਉਂਕਿ ਉਸਨੂੰ ਦੋਵਾਂ ਹੱਥਾਂ ਨਾਲ ਪਿਸਟਲ ਚਲਾ ਕੇ ਸਟੀਕ ਨਿਸ਼ਾਨਾ ਲਗਾਉਣ ਦਾ ਮਾਹਰ ਮੰਨਿਆ ਜਾਂਦਾ ਹੈ। ਜਾਂਚ ਤੋਂ ਪਤਾ ਲੱਗਾ ਕਿ ਸ਼ੂਟਰ ਸ਼ਹਿਰ ਦੇ ਰੂਟਾਂ ਤੋਂ ਬੇਖਬਰ ਸੀ, ਜਿਸਦੇ ਚਲਦਿਆਂ ਲੱਕੀ ਓਬਰਾਏ ਦੇ ਨੌਕਰ ਸ਼ਮਿੰਦਰ ਸਿੰਘ ਉਰਫ਼ ਸਿ਼ੰਗਾਰੀ ਨੇ ਉਸਨੂੰ ਡੀ. ਸੀ. ਕਲੋਨੀ ਤੋਂ ਸ਼ਹਿਰ ਦੇ ਬਾਹਰੀ ਹਿੱਸੇ ਤੱਕ ਦਾ ਰਸਤਾ ਦਿਖਾਇਆ । ਸਿ਼ੰਗਾਰੀ ਕਾਰ ਚਲਾ ਰਿਹਾ ਸੀ ਅਤੇ ਸ਼ੂਟਰ ਪਿੱਛੇ ਸਕੂਟਰੀ `ਤੇ ਸੀ । ਸ਼ਹਿਰ ਤੋਂ ਬਾਹਰ ਨਿਕਲਣ ਤੋਂ ਬਾਅਦ ਗੁਰਤਾਜ ਨੇ ਕਾਰ ਫੜ ਲਈ ਅਤੇ ਸਕੂਟਰੀ ਨੂੰ ਰਸਤੇ ਵਿੱਚ ਕਿਤੇ ਲੁਕਾ ਦਿੱਤਾ । ਵਾਰਦਾਤ ਵਿਚ ਵਰਤੀ ਗਈ ਕਾਰ ਕਰ ਲਈ ਹੈ ਪੁਲਸ ਨੇ ਬਰਾਮਦ ਕਤਲ ਕਾਂਡ ਵਿੱਚ ਵਰਤੀ ਗਈ ਚਿੱਟੀ ਕ੍ਰੇਟਾ ਕਾਰ ਜਿਸ ਨੂੰ ਪੁਲਸ ਨੇ ਬਲਾਚੌਰ ਖੇਤਰ ਤੋਂ ਬਰਾਮਦ ਕੀਤਾ ਹੈ ਚੋਰੀ ਦੀ ਸੀ, ਜਿਸਨੂੰ ਜੀ. ਐਸ. ਅਰੋੜਾ ਨਾਮ ਦੇ ਇੱਕ ਵਿਅਕਤੀ ਨੇ ਲੱਕੀ ਓਬਰਾਏ ਕੋਲ 2 ਲੱਖ 40 ਹਜ਼ਾਰ ਵਿੱਚ ਗਿਰਵੀ ਰੱਖੀ ਸੀ । ਕਤਲ ਤੋਂ ਸਿਰਫ਼ ਇੱਕ ਦਿਨ ਪਹਿਲਾਂ ਨੌਕਰ ਸਿ਼ੰਗਾਰੀ ਨੇ ਲੱਕੀ ਤੋਂ ਕਾਰ ਮੰਗੀ ਸੀ। ਅੰਮ੍ਰਿਤਸਰ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਪੁਲਸ ਨੇ ਸਾਜਿ਼ਸ਼ ਰਚਣ ਵਾਲੇ ਨੌਕਰ ਸਿ਼ੰਗਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸਿੰਗਾਰੀ ਨੇ ਖੁਲਾਸਾ ਕੀਤਾ ਕਿ ਲੱਕੀ ਓਬਰਾਏ ਨੇ ਉਸਨੂੰ ਕੁੱਟਿਆ ਸੀ ਅਤੇ ਇਸਦਾ ਬਦਲਾ ਲੈਣ ਲਈ ਉਹ ਅਮਰੀਕਾ ਵਿੱਚ ਰਹਿਣ ਵਾਲੇ ਜੋਗਾ ਫੋਲਡੀਵਾਲ ਦੀ ਸਾਜਿ਼ਸ਼ ਵਿੱਚ ਸ਼ਾਮਲ ਹੋ ਗਿਆ ਸੀ । ਦੱਸਣਯੋਗ ਹੈ ਕਿ ਲੱਕੀ ਓਬਰਾਏ ਕਤਲ ਕਾਂਡ ਦੀ ਜਿੰਮਵਾਰੀ ਜੋਗਾ ਨੇ ਲਈ ਹੋਈ ਹੈ ।

Related Post

Instagram