post

Jasbeer Singh

(Chief Editor)

Latest update

11 ਫਰਵਰੀ ਨੂੰ ਬਾਅਦ ਦੁਪਹਿਰ ਤੋਂ ਸ਼ਾਮ ਤੱਕ ਕੀਤੀ ਜਾਵੇਗੀ ਬਸਾਂ ਬੰਦ ਕਰਕੇ ਹੜ੍ਹਤਾਲ

post-img

11 ਫਰਵਰੀ ਨੂੰ ਬਾਅਦ ਦੁਪਹਿਰ ਤੋਂ ਸ਼ਾਮ ਤੱਕ ਕੀਤੀ ਜਾਵੇਗੀ ਬਸਾਂ ਬੰਦ ਕਰਕੇ ਹੜ੍ਹਤਾਲ ਚੰਡੀਗੜ੍ਹ, 10 ਫਰਵਰੀ 2026 : ਪੰਜਾਬ ਰੋਡਵੇਜ ਪਨਸਪ ਤੇ ਪੀ. ਆਰ. ਟੀ. ਸੀ. ਕੰਟੈ੍ਰਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ 11 ਫਰਵਰੀ ਨੂੰ ਬਾਅਦ ਦੁਪਹਿਰ ਬਸਾਂ ਬੰਦ ਕਰਕੇ ਹੜ੍ਹਤਾਲ ਸੁਰੂ ਕੀਤੀ ਜਾਵੇਗੀ। ਕਿਊਂ ਕੀਤੀ ਜਾ ਰਹੀ ਹੈ ਹੜ੍ਹਤਾਲ ਮਿਲੀ ਜਾਣਕਾਰੀ ਅਨੁਸਾਰ ਜੋ 11 ਫਰਵਰੀ ਨੂੰ ਸਮੁੱਚੇ ਪੰਜਾਬ ਵਿਚ ਬਾਅਦ ਦੁਪਹਿਰ ਬਸਾਂ ਬੰਦ ਕਰਕੇ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਦੇ ਚਲਦਿਆਂ 12 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨਾ ਵੀ ਦਿੱਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਸਰਬਜੀਤ ਸਿੰਘ ਭੁੱਲਰ ਨੇ ਬਠਿੰਡਾ ਡਿੱਪੂ ਦੀ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਪਿਛਲੇ 15-20 ਸਾਲਾਂ ਤੋਂ ਕੰਟਰੈਕਟ ਆਊਟ ਸੋਰਸ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਵੀਂ ਦਲਦਲ, ਜਿਸ ਨੂੰ ਸਪੈਸ਼ਲ ਕਾਡਰ ਪਾਲਸੀ 2023 ਕਹਿ ਕੇ ਫਸਾਉਣ ਵਿੱਚ ਲੱਗੀ ਹੈ, ਜਿਸ ਵਿੱਚ ਫਸੇ ਟੀਚਰਾਂ ਵੱਲੋਂ ਪਿਛਲੇ ਦਿਨੀਂ ਮੋਹਾਲੀ ਧਰਨਾ ਵੀ ਲਗਾਇਆ ਗਿਆ। ਜੇਕਰ ਫਿਰ ਵੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਜੇਲ੍ਹਾਂ ਵਿੱਚ ਬੰਦ ਸਾਥੀਆਂ ਦੀ ਰਿਹਾਈ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਤੱਕ ਸੰਘਰਸ਼ ਜਾਰੀ ਰਹੇਗਾ ।

Related Post

Instagram