
ਅੱਤਵਾਦੀਆਂ ਵੱਲੋਂ ਜਾਰੀ ਕੋਈ ਵੀ ਵੀਡੀਓ ਅੱਗੇ ਸਾਂਝੀ ਨਾ ਕੀਤੀ ਜਾਵੇ : ਜੰਮੂ-ਕਸ਼ਮੀਰ ਪੁਲੀਸ
- by Jasbeer Singh
- July 22, 2024

ਅੱਤਵਾਦੀਆਂ ਵੱਲੋਂ ਜਾਰੀ ਕੋਈ ਵੀ ਵੀਡੀਓ ਅੱਗੇ ਸਾਂਝੀ ਨਾ ਕੀਤੀ ਜਾਵੇ : ਜੰਮੂ-ਕਸ਼ਮੀਰ ਪੁਲੀਸ ਸ੍ਰੀਨਗਰ, 22 ਜੁਲਾਈ : ਜੰਮੂ ਕਸ਼ਮੀਰ ਪੁਲਸ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਤਿਵਾਦੀਆਂ ਵੱਲੋਂ ਸੋਸ਼ਲ ਮੀਡੀਆ, ਵੈੱਬਸਾਈਟ ਤੇ ਜਾਰੀ ਕੋਈ ਵੀ ਵੀਡੀਓ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜੈਸ਼ ਵੱਲੋਂ ਬੌਲੀਵੁੱਡ ਫ਼ਿਲਮ ‘ਫੈਂਟਮ’ ਅਤੇ ਅਦਾਕਾਰ ਸੈਫ਼ ਅਲੀ ਖਾਨ ਦੀ ਫੋਟੋ ਨਾਲ ਜਾਰੀ 5.55 ਮਿੰਟ ਦੇ ਇਕ ਵੀਡੀਓ ਨੂੰ ਦੁਸ਼ਮਣਾਂ ਵੱਲੋਂ ਸੋਮਵਾਰ ਦੁਪਿਹਰ 2 ਵਜੇ ਸਾਂਝਾ ਕੀਤਾ ਗਿਆ ਹੈ। ਪੁਲੀਸ ਪ੍ਰਸ਼ਾਸਨ ਨੇ ਇਸ ਵੀਡੀਓ ਨੂੰ ਅੱਗੇ ਨਾ ਸਾਂਝਾ ਕਰਨ ਅਤੇ ਇਸ ਦੀ ਸੂਚਨਾ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਨੂੰ ਵੀਡੀਓ ਪ੍ਰਾਪਤ ਹੋਣ ‘ਤੇ ਆਪਣੇ ਸੁਪਰਵਾਈਜ਼ਰ ਨੂੰ ਸੂਚਨਾ ਦੇਣ ਲਈ ਕਿਹਾ ਗਿਆ ਹੈ। ਪੁਲਸ ਪ੍ਰਸ਼ਾਸਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਸਥਿਤੀ ਵਿਚ ਇਸ ਵੀਡੀਓ ਨੂੰ ਅੱਗੇ ਭੇਜਣ ਤੋਂ ਰੋਕਿਆ ਜਾਵੇ।
Related Post
Popular News
Hot Categories
Subscribe To Our Newsletter
No spam, notifications only about new products, updates.