post

Admin

(Chief Editor)

National

ਭਾਜਪਾ ਵਿਧਾਇਕ ਵੱਲੋਂ ਸੂਬੇ ’ਚੋਂ ਕੇਂਦਰੀ ਬਲ ਹਟਾਉਣ ਦੀ ਅਪੀਲ

post-img

ਭਾਜਪਾ ਵਿਧਾਇਕ ਵੱਲੋਂ ਸੂਬੇ ’ਚੋਂ ਕੇਂਦਰੀ ਬਲ ਹਟਾਉਣ ਦੀ ਅਪੀਲ ਇੰਫਾਲ : ਮਨੀਪੁਰ ਤੋਂ ਭਾਜਪਾ ਵਿਧਾਇਕ ਰਾਜਕੁਮਾਰ ਇਮੋ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਹਿੰਸਾ ਪ੍ਰਭਾਵਿਤ ਸੂਬੇ ’ਚ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕੇਂਦਰੀ ਬਲਾਂ ਨੂੰ ਹਟਾ ਕੇ ਸੂਬਾਈ ਸੁਰੱਖਿਆ ਕਰਮੀਆਂ ਨੂੰ ਜ਼ਿੰਮੇਵਾਰੀ ਸੰਭਾਲਣ ਦਿੱਤੀ ਜਾਵੇ। ਸ਼ਾਹ ਨੂੰ ਲਿਖੇ ਪੱਤਰ ’ਚ ਉਨ੍ਹਾਂ ਤਰਕ ਦਿੱਤਾ ਕਿ ਮਨੀਪੁਰ ’ਚ ਤਕਰੀਬਨ 60 ਹਜ਼ਾਰ ਕੇਂਦਰੀ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਸ਼ਾਂਤੀ ਬਹਾਲ ਨਹੀਂ ਹੋਈ।

Related Post

Instagram