ਅਸਲਾ ਲਾਇਸੰਸ ਸਬੰਧੀ ਸੇਵਾਵਾਂ ਲੈਣ ਵਾਲੇ ਅਸਲਾ ਧਾਰਕ ਕਰਨ 31 ਜਨਵਰੀ ਤੋਂ ਪਹਿਲਾ ਸੇਵਾਵਾਂ ਲਈ ਅਪਲਾਈ : ਈਸ਼ਾ ਸਿੰਗਲ
- by Jasbeer Singh
- January 15, 2025
ਈ ਸੇਵਾ ਪੋਰਟਲ ’ਤੇ ਪਹਿਲੀ ਵਾਰ ਅਸਲਾ ਲਾਇਸੰਸ ਸਬੰਧੀ ਸੇਵਾਵਾਂ ਲੈਣ ਵਾਲੇ ਅਸਲਾ ਧਾਰਕ ਕਰਨ 31 ਜਨਵਰੀ ਤੋਂ ਪਹਿਲਾ ਸੇਵਾਵਾਂ ਲਈ ਅਪਲਾਈ : ਈਸ਼ਾ ਸਿੰਗਲ ਪਟਿਆਲਾ : ਵਧੀਕ ਡਿਪਟੀ ਕਮਿਸਨਰ (ਜ) ਇਸਾ ਸਿੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਲਾ ਲਾਇਸੰਸ ਸਬੰਧੀ ਸੇਵਾਵਾਂ ਸਤੰਬਰ 2019 ਤੋਂ ਈ ਸੇਵਾ ਪੋਰਟਲ ਰਾਹੀਂ ਦਿੱਤੀ ਜਾ ਰਹੀਆਂ ਹਨ, ਪ੍ਰੰਤੂ ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਜਾਰੀ ਪੱਤਰ ’ਚ ਦੱਸਿਆ ਗਿਆ ਹੈ ਕਿ ਈ-ਸੇਵਾ ਪੋਰਟਲ ਸੁਰੂ ਹੋਣ ਤੋ ਬਾਅਦ ਹੁਣ ਤੱਕ ਵੱਡੀ ਗਿਣਤੀ ਅਸਲਾ ਲਾਇਸੰਸੀਆਂ ਨੇ ਇਸ ਪੋਰਟਲ ਵਿੱਚ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ, ਜਿਨ੍ਹਾਂ ਦੀ ਲਿਸਟ ਜ ਿਲ੍ਹੇ ਦੀ ਵੈਬਸਾਈਟ ਤੇ ਅੱਪਲੋਡ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅਸਲਾ ਲਾਇਸੰਸੀਆਂ ਨੇ ਹਾਲੇ ਤੱਕ ਈ ਸੇਵਾ ਪੋਰਟਲ ’ਤੇ ਸੇਵਾਵਾਂ ਪ੍ਰਾਪਤ ਨਹੀਂ ਕੀਤੀਆਂ ਹਨ, ਉਹ 31 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ, ਇਸ ਲਈ ਪਟਿਆਲਾ ਜ ਿਲ੍ਹੇ ਦੇ ਜਿਹੜੇ ਲਾਇਸੰਸੀਆਂ ਨੇ ਸਾਲ 2019 ਤੋ ਬਾਅਦ ਈ ਸੇਵਾ ਪੋਰਟਲ ਤੇ ਰੀਨਿਊਲ ਲਈ ਅਪਲਾਈ ਨਹੀਂ ਕੀਤਾ, ਉਹ 31/01/2025 ਤੋ ਪਹਿਲਾ-ਪਹਿਲਾ ਇਸ ਜ ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਰਾਹੀ ਆਪਣਾ ਅਸਲਾ ਲਾਇਸੰਸ ਰੀਨਿਊਅਲ/ਨਵੀਨ ਕਰਾਉਣ ਲਈ ਅਪਲਾਈ ਕਰਨ, ਜੇਕਰ ਨਿਯਤ ਮਿਤੀ ਤੱਕ ਲਾਇਸੰਸ ਰੀਨਿਊਅਲ ਲਈ ਅਪਲਾਈ ਨਹੀਂ ਕਰਦੇ ਤਾਂ ਉਹਨਾਂ ਦੇ ਅਸਲਾ ਲਾਇਸੈਸਾਂ ਦਾ ਡਾਟਾ ਈ ਸੇਵਾ ਪੋਰਟਲ ਤੇ ਅੱਪਡੇਟ ਨਹੀਂ ਹੋਵੇਗਾ। ਇਸ ਤੋ ਇਲਾਵਾ ਉਹਨਾਂ ਦੇ ਅਸਲਾ ਲਾਇਸੰਸ ਤੇ ਬਿਨਾ ਨੋਟਿਸ ਦਿੱਤੇ ਰੂਲਾਂ/ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.