post

Jasbeer Singh

(Chief Editor)

Patiala News

ਆਰਮੀ, ਪੁਲਸ ਅਤੇ ਜਾਨਾਂ ਬਚਾਉਣ ਵਾਲੇ ਧਰਤੀ ਤੇ ਫ਼ਰਿਸ਼ਤੇ, ਇਨ੍ਹਾਂ ਦਾ ਧੰਨਵਾਦ ਜ਼ਰੂਰੀ : ਡਾਕਟਰ ਰਾਕੇਸ਼ ਵਰਮੀ

post-img

ਆਰਮੀ, ਪੁਲਸ ਅਤੇ ਜਾਨਾਂ ਬਚਾਉਣ ਵਾਲੇ ਧਰਤੀ ਤੇ ਫ਼ਰਿਸ਼ਤੇ, ਇਨ੍ਹਾਂ ਦਾ ਧੰਨਵਾਦ ਜ਼ਰੂਰੀ : ਡਾਕਟਰ ਰਾਕੇਸ਼ ਵਰਮੀ ਪਟਿਆਲਾ : ਇਸ ਜਿੰਦਗੀ, ਸਿਹਤ, ਤਦੰਰੁਸਤੀ, ਤਾਕ਼ਤ, ਖੁਸ਼ਹਾਲੀ ਦੀ ਮਹੱਤਤਾ ਉਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਸਿਹਤ, ਤਦੰਰੁਸਤੀ, ਤਾਕ਼ਤ ਜਾ ਖੁਸ਼ੀਆਂ ਖੋਈਆ ਹਨ, ਜਾ ਅਣਗਹਿਲੀ ਕਾਰਨ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ, ਇਸ ਲਈ ਆਪਣੇ ਜੀਵਨ ਅਤੇ ਦੂਸਰਿਆਂ ਦੀ ਸੁਰੱਖਿਆ, ਬਚਾਉ, ਸਨਮਾਨ, ਖੁਸ਼ਹਾਲੀ, ਉਨਤੀ ਲਈ ਹਮੇਸ਼ਾ ਜਾਗਰੂਕ ਅਤੇ ਯਤਨਸ਼ੀਲ ਰਹਿਣਾ ਹੀ ਸੱਚੀ ਇਨਸਾਨੀਅਤ ਅਤੇ ਪ੍ਰਮਾਤਮਾ ਦੀ ਭਗਤੀ ਹੈ, ਇਹ ਵਿਚਾਰ ਡਾਕਟਰ ਮੇਜ਼ਰ ਅਨੀਲ ਪਾਠਕ, ਅੱਖਾਂ ਦੇ ਮਾਹਿਰ ਅਤੇ ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਪਟਿਆਲਾ ਜ਼ਿਲ੍ਹੇ ਦੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਬੇਟੀਆਂ ਨੂੰ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਵਜੋਂ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਇੰਸਪੈਕਟਰ ਰਾਮ ਕੈਸ, ਅਤੇ ਏ ਐਸ ਆਈ ਹਰਜੀਤ ਸਿੰਘ, ਇੰਚਾਰਜ ਸੜਕ ਸੁਰੱਖਿਆ ਫੋਰਸ ਪਟਿਆਲਾ ਰੈਜ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਵਾਜਾਈ, ਹਾਦਸੇ ਘਟਾਉਣ ਅਤੇ ਜ਼ਖਮੀਆਂ ਨੂੰ ਫ਼ਸਟ ਏਡ ਦੇਕੇ ਹਸਪਤਾਲਾਂ ਵਿਖੇ ਪਹੁੰਚਾਉਣ ਲਈ ਪੰਜਾਬ ਦੀਆਂ ਸੜਕਾਂ ਤੇ ਦਿਨ ਰਾਤ ਹਰ ਵੇਲੇ ਉਨ੍ਹਾਂ ਦੇ ਬਹਾਦਰ ਜਵਾਨ ਤੈਨਾਤ ਰਹਿੰਦੇ ਹਨ ਅਤੇ 112/181 ਨੰਬਰ ਤੋਂ ਜਾਣਕਾਰੀ ਮਿਲਣ ਮਗਰੋਂ ਹਾਦਸਾਗ੍ਰਸਤ ਲੋਕਾਂ ਨੂੰ ਕੁਝ ਮਿੰਟਾਂ ਵਿੱਚ ਫ਼ਸਟ ਏਡ ਦੇਕੇ ਹਸਪਤਾਲਾਂ ਵਿਖੇ ਲੈਕੇ ਜਾਂਦੇ ਹਨ। ਸ਼੍ਰੀ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ ਨੇ ਦੱਸਿਆ ਕਿ ਏ ਡੀ ਜੀ ਪੀ ਪੰਜਾਬ ਪੁਲਿਸ ਟਰੇਫਿਕ ਸ੍ਰੀ ਏ ਐਸ ਰਾਏ ਸਾਹਿਬ ਦੇ ਹੁਕਮਾਂ ਅਨੁਸਾਰ ਉਨ੍ਹਾਂ ਵਲੋਂ ਇਨ੍ਹਾਂ ਜਵਾਨਾਂ ਨੂੰ ਪਟਿਆਲਾ, ਰੋਪੜ੍ਹ, ਲੁਧਿਆਣਾ, ਬਠਿੰਡਾ, ਮੋਹਾਲੀ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਫਤਿਹਗੜ੍ਹ ਅਤੇ ਦੂਸਰੇ ਜ਼ਿਲਿਆਂ ਵਿੱਚ ਜਾਕੇ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਫਾਇਰ ਸੇਫਟੀ, ਸਟਰੈਚਰ ਡਰਿੱਲ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦਿੱਤੀ ਹੈ। ਸ਼੍ਰੀ ਬੀ ਐੱਸ ਬੇਦੀ, ਮੀਤ ਪ੍ਰਧਾਨ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਨਾ ਚਾਹੁੰਦਾ ਅਤੇ ਆਵਾਜਾਈ ਸੇਫਟੀ ਸਿਹਤ ਤਦੰਰੁਸਤੀ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਕੇ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ ਨੂੰ ਸੁਰੱਖਿਅਤ ਖੁਸ਼ਹਾਲ ਸਿਹਤਮੰਦ ਬਣਾਉਣ ਲਈ ਫਰਜ਼ ਜ਼ੁਮੇਵਾਰੀਆਂ ਨਿਭਾਉਣ ਲਈ ਯਤਨਸ਼ੀਲ ਰਹੋ।

Related Post