
ਪਰਨੀਤ ਕੌਰ ਡਾ. ਬਲਬੀਰ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਨੇ ਨਵੀਂ ਟੀਮ ਨੂੰ ਦਿੱਤੀ ਵਧਾਈ
- by Jasbeer Singh
- October 23, 2024

ਜਿਮਖਾਨਾ ਚੋਣਾ ਨਵੀਂ ਟੀਮ ਨੇ ਸਾਂਭਿਆ ਚਾਰਜ ਪਰਨੀਤ ਕੌਰ ਡਾ. ਬਲਬੀਰ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਨੇ ਨਵੀਂ ਟੀਮ ਨੂੰ ਦਿੱਤੀ ਵਧਾਈ ਪਟਿਆਲਾ : ਜਿਮਖਾਨਾ ਕਲੱਬ ਦੀਆਂ ਪਿਛਲੇ ਦਿਨੀ ਹੋਈਆਂ ਚੋਣਾਂ ਦੇ ਦੇ ਦੌਰਾਨ ਜਿੱਤੀ ਹੋਈ ਨਵੀਂ ਟੀਮ ਨੇ ਅੱਜ ਰਸਮੀ ਤੌਰ ਤੇ ਜਿਮਖਾਨਾ ਕਲੱਬ ਵਿਖੇ ਆਪਣਾ ਚਾਰ ਸਾਂਭ ਲਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ । ਇਸ ਮੌਕੇ ਕਲੱਬ ਦੇ ਮੌਜੂਦਾ ਪ੍ਰਧਾਨ ਦੀਪਕ ਕੰਮਪਾਣੀ ਸਾਬਕਾ ਸਕੱਤਰ ਹਰਪ੍ਰੀਤ ਸੰਧੂ ਨਵੇਂ ਨਵੇਂ ਚੁਣੇ ਪ੍ਰਧਾਨ ਦੀਪਕ ਕੰਮਪਾਨੀ, ਵਾਈਸ ਪ੍ਰਧਾਨ ਵਿਕਾਸ ਪੁਰੀ ਅਤੇ ਜੁਆਇੰਟ ਸਕੱਤਰ ਵਿਨੋਦ ਸ਼ਰਮਾ ਅਤੇ ਖਜਾਨਚੀ ਸੰਚਿਤ ਬਾਂਸਲ ਸਮੇਤ ਸਮੁੱਚੀ ਨਵੀਂ ਟੀਮ ਨੇ ਆਪਣਾ ਆਰਜੀ ਤੌਰ ਤੇ ਆਪਣਾ ਚਾਰ ਸਾਂਭ ਲਿਆ । ਇਸ ਮੌਕੇ ਪਰਨੀਤ ਕੌਰ ਸਿਹਤ ਸਿਹਤ ਡਾਕਟਰ ਬਲਬੀਰ ਸਿੰਘ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਜਿਮਖਾਨਾ ਕਲੱਬ ਉੱਤਰੀ ਭਾਰਤ ਦਾ ਇੱਕ ਪ੍ਰਸਿੱਧ ਕਲੱਬ ਹੈ ਅਤੇ ਨਵੀਂ ਟੀਮ ਬਹੁਤ ਹੀ ਵਧਾਈ ਦੀ ਪਾਤਰ ਹੈ । ਹੁਣ ਅੱਗੇ ਕਿਹਾ ਕਿ ਕਲੱਬ ਵਿੱਚ ਪਿੱਖ ਵਿੱਚ ਹੋਣ ਵਾਲੀਆਂ ਸੁਵਿਧਾਵਾਂ ਅਤੇ ਹੋਰ ਮਨੋਰੰਜਨ ਪ੍ਰੋਗਰਾਮਾਂ ਲਈ ਨਵੀਂ ਇੱਕਜੁਟ ਹੋਕੇ ਕੰਮ ਕਰੇਗੀ ਅਤੇ ਕਲੱਬ ਮੈਂਬਰਾਂ ਨੂੰ ਵਧੀਆ ਸੁਵਿਧਾਵਾਂ ਪਹਿਲਾਂ ਦੀ ਤਰ੍ਹਾਂ ਹੀ ਮਿਲਦੀਆਂ ਰਹਿਣਗੀਆਂ । ਇਸ ਮੌਕੇ ਨਵੀਂ ਟੀਮ ਦੇ ਚੁਣੇ ਹੋਏ ਮੈਂਬਰਾਂ ਨੇ ਸਾਰੇ ਹੀ ਮੈਂਬਰਾਂ ਅਤੇ ਰਾਜਨੀਤੀਕ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜਿੰਮੇਦਾਰੀ ਨੂੰ ਤਨਦੇਹੀ ਨਾਲ ਹੀ ਨਾ ਨਿਭਾਉਣਗੇ ਅਤੇ ਕਲੱਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ । ਇਸ ਮੌਕੇ ਡਾ. ਸੁਧੀਰ ਵਰਮਾ ਡਾ.ਮਨਮੋਹਨ ਸਿੰਘ, ਦੀਪਕ ਕੰਪਾਨੀ ਡਾ. ਸੁਖਦੀਪ ਸਿੰਘ ਬੋਪਾਰਾਏ, ਵਿਕਾਸ ਪੂਰੀ, ਵਿਨੋਦ ਸ਼ਰਮਾ, ਸੰਚਿਤ ਬਾਂਸਲ, ਰਾਹੁਲ ਮਹਿਤਾ, ਡਾ. ਨਿੱਧੀ ਬਾਂਸਲ ਡਾ. ਅੰਨਸ਼ੂਮਨ ਖਰਬੰਦਾ ਜਤਿਨ ਗੋਇਲ, ਪ੍ਰਦੀਪ ਸਿੰਗਲਾ, ਬਿਕਰਮਜੀਤ ਸਿੰਘ, ਅਵੀਨਾਸ਼ ਗੁਪਤਾ ਤੋਂ ਇਲਾਵਾਂ ਕੁੰਦਨ ਸਿੰਘ ਨਾਗਰਾ, ਸੀ.ਐ ਅਨਿਲ ਅਰੋੜਾ, ਸੰਤੋਖ ਸਿੰਘ, ਵਿਨੋਦ ਢੂੰਡਿਆ, ਰਾਜੂ ਖੰਨਾ, ਹਰਦੇਵ ਸਿੰਘ ਬੱਲੀ, ਕਾਲਾ ਭਾਜੀ, ਸਤਪ੍ਰਕਾਸ਼ ਗੋਇਲ, ਐਚ. ਪੀ. ਐਸ. ਬਜਾਜ, ਰੋਹਿਤ ਗੋਇਲ, ਹਿਮਾਂਸ਼ੂ ਸ਼ਰਮਾ, ਵਿਨੋਦ ਵਤਰਾਨਾ, ਡਾ.ਸੰਜੇ ਬਾਂਸਲ, ਮੋਹਿਤ ਢੋਡੀ.ਐਡ. ਕੁਲਦੀਪ ਕੌਸ਼ਲ, ਆਰ. ਐਨ ਕੌਸ਼ਲ, ਹਰਪ੍ਰੀਤ ਕਾਲੜਾ, ਸੰਜੇ ਅਗਰਵਾਲ, ਜਗਮੋਹਣ ਸਿੰਘ ਸੈਣੀ, ਜਸਵਿੰਦਰ ਜੁਲਕਾ, ਹਰਮਿੰਦਰ ਸਿੰਘ ਲਵਲੀ, ਸਤਿੰਦਰ ਕੌਰ ਵਾਲੀਆ, ਸੁਮਨ ਬਤਰਾ, ਮੁਨੀਸ਼ ਜਲੋਟਾ ਆਦਿ ਮੈਂਬਰ ਹਾਜ਼ਰ ਸਨ ।