
National
0
ਮੁੰਬਈ ਜਾ ਰਹੀ ਰੇਲਗੱਡੀ `ਚ ਸੱਪ ਦਿਸਦਿਆਂ ਹੀ ਯਾਤਰੀ ਸੀਟ ਛੱਡ ਭੱਜੇ
- by Jasbeer Singh
- September 23, 2024

ਮੁੰਬਈ ਜਾ ਰਹੀ ਰੇਲਗੱਡੀ `ਚ ਸੱਪ ਦਿਸਦਿਆਂ ਹੀ ਯਾਤਰੀ ਸੀਟ ਛੱਡ ਭੱਜੇ ਮੁੰਬਈ : ਰੇਲਗੱਡੀ ਵਿਚ ਸਵਾਰ ਮੁਸਾਫਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਪਰਲੇ ਪਾਸੇ ਦੀ ਬਰਥ `ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇਕ ਲੰਮਾ ਸੱਪ ਲਿਪਟਿਆ ਹੋਇਆ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਇਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈੱਸ `ਚ ਵਾਪਰੀ। ਕੋਚ ਨੰਬਰ ਜੀ-17 `ਚ ਸੱਪ ਨੂੰ ਦੇਖ ਕੇ ਦਹਿਸ਼ਤ ਫੈਲ ਗਈ। ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉਧਰ ਭਜਣ ਲਗੇ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam