post

Jasbeer Singh

(Chief Editor)

Punjab

ਏ. ਐਸ. ਆਈ. ਦੀ ਕੁੱਟਮਾਰ ਕਰਕੇ ਫਾੜੀ ਵਰਦੀ

post-img

ਏ. ਐਸ. ਆਈ. ਦੀ ਕੁੱਟਮਾਰ ਕਰਕੇ ਫਾੜੀ ਵਰਦੀ ਤਰਨਤਾਰਨ, 22 ਅਕਤੂਬਰ 2025 : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਅਦਾਲਤੀ ਕੰਪਲੈਕਸ ਵਿਚ ਰਿਕਾਰਡ ਲੈ ਕੇ ਪਹੁੰਚੇ ਪੰਜਾਬ ਪੁਲਸ ਦੇ ਏ. ਐਸ. ਆਈ. ਦੀ ਕੁੱਟਮਾਰ ਕੀਤੀ ਗਈ ਅਤੇ ਉਸਦੀ ਵਰਦੀ ਵੀ ਪਾੜ ਦਿੱਤੀ ਗਈ । ਜਿਸਦੇ ਚਲਦਿਆਂ ਏ. ਐਸ. ਆਈ. ਗੰਭੀਰ ਫੱਟੜ ਹੋ ਗਿਆ। ਕੁੱਟਮਾਰ ਕਰਨ ਵਾਲਿਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਕੌਣ ਹੈ ਏ. ਐਸ. ਆਈ. ਜਿਸਦੀ ਕੁੱਟਮਾਰ ਕੀਤੀ ਗਈ ਤਰਨਤਾਰਨ ਵਿਚ ਅਦਾਲਤੀ ਕੰਪਲੈਕਸ `ਚ ਰਿਕਾਰਡ ਲੈ ਕੇ ਪੁੱਜੇ ਏ. ਐੱਸ. ਆਈ. ਜਿਸਦੀ ਕੁੱਟਮਾਰ ਕੀਤੀ ਗਈ ਕਸ਼ਮੀਰ ਸਿੰਘ ਹੈ।ਉਕਤ ਪੁਲਸ ਅਧਿਕਾਰੀ ਨਾਲ ਕੁੱਟਮਾਰ ਕੀਤੇ ਜਾਣ, ਵਰਦੀ ਪਾੜੇ ਜਾਣ ਦੇ ਚਲਦਿਆਂ ਥਾਣਾ ਸਿਟੀ ਪੱਟੀ ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਕੀ ਦੱਸਿਆ ਏ. ਐਸ. ਆਈ. ਨੇ ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਸਵਾ 9 ਵਜੇ ਥਾਣਾ ਕੱਚਾ ਪੱਕਾ ਵਿਖੇ ਦਰਜ ਆਬਕਾਰੀ ਐਕਟ ਕੇਸ ਤਹਿਤ ਸਾਹਿਬ ਸਿੰਘ ਦਾ ਰਿਕਾਰਡ ਲੈ ਕੇ ਅਦਾਲਤ `ਚ ਦੇਣ ਲਈ ਪੱਟੀ ਦੇ ਕੋਰਟ ਕੰਪਲੈਕਸ ਆਇਆ ਸੀ ਤੇ ਅਦਾਲਤ `ਚ ਉਸ ਦੇ ਪਿੰਡ ਦਾ ਰਤਨ ਸਿੰਘ ਵੀ ਥਾਣਾ ਸਦਰ ਪੱਟੀ `ਚ ਦਰਜ ਕੇਸ ਤਹਿਤ ਗਵਾਹੀ ਦੇਣ ਆਇਆ ਹੋਇਆ ਸੀ, ਜਿਸ ਨਾਲ ਸਿਕੰਦਰਜੀਤ ਸਿੰਘ, ਪ੍ਰਭਜੀਤ ਸਿੰਘ, ਹਰਦੇਵ ਸਿੰਘ ਤੇ ਹਰਭਜਨ ਸਿੰਘ ਵਾਸੀ ਪਿੰਡ ਧਾਰੀਵਾਲ ਆਏ ਹੋਏ ਸਨ। ਉਸ ਨੇ ਦੱਸਿਆ ਕਿ ਸਿਕੰਦਰਜੀਤ ਸਿੰਘ ਸਮੇਤ ਸਾਰੇ ਜਾਣੇ ਉਸ ਦੇ ਗਲ ਪੈ ਗਏ ਤੇ ਉਸ ਦੀ ਵਰਦੀ ਪਾੜ ਦਿੱਤੀ ਜਦੋਂਕਿ ਕੁੱਟਮਾਰ ਕਰ ਕੇ ਉਸ ਦੇ ਸੱਟਾਂ ਵੀ ਮਾਰੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਤਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂਕਿ ਹੋਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

Related Post