
ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਅਥਲੈਟਿਕਸ ਦੇ ਮੁਕਾਬਲੇ ਖਿੱਚ ਦਾ ਕੇਂਦਰ ਬਣੇ
- by Jasbeer Singh
- September 4, 2024

'ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3' ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਅਥਲੈਟਿਕਸ ਦੇ ਮੁਕਾਬਲੇ ਖਿੱਚ ਦਾ ਕੇਂਦਰ ਬਣੇ ਸੁਨਾਮ ਉਧਮ ਸਿੰਘ ਵਾਲਾ/ ਸੰਗਰੂਰ : ਖੇਡਾਂ ਵਤਨ ਪੰਜਾਬ ਦੀਆਂ -2024 ਅਧੀਨ ਬਲਾਕ ਪੱਧਰੀ ਖੇਡਾਂ ਦੇ ਦੂਸਰੇ ਦਿਨ ਵੀ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿਚ ਅੰ-14, 17, 21, 21-30, 31-40, 41-50, 51-60, 61-70, 70 ਸਾਲ ਤੋਂ ਉਪਰ ਦੇ ਖਿਡਾਰੀਆਂ ਨੇ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸਿੰਗ) ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ ਹੇਠ ਉਪ ਮੰਡਲ ਮੈਜਿਸਟਰੇਟ ਪ੍ਰਮੋਦ ਸਿੰਗਲਾ ਨੇ ਬਲਾਕ ਸੁਨਾਮ ਦੇ ਸ਼ਹੀਦ ਊਧਮ ਸਿੰਘ ਓਲੰਪਿਕ ਸਟੇਡੀਅਮ ਵਿਖੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਪੂਰੇ ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਦੌਰਾਨ ਜ਼ਿਲਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਅੱਜ ਬਲਾਕ ਸੁਨਾਮ ਵਿਖੇ ਐਥਲੈਟਿਕਸ ਦੇ ਮੁਕਾਬਲੇ ਖਿੱਚ ਦਾ ਕੇਂਦਰ ਬਣੇ ਜਿਸ ਤਹਿਤ ਈਵੈਂਟ 400 ਮੀਟਰ ਅੰ-17 (ਲੜਕੇ) ਦੇ ਮੁਕਾਬਲੇ ਵਿੱਚ ਰਮਨ ਸਿੰਘ, ਗੁਰਵਿੰਦਰ ਸਿੰਘ, ਸਤਗੁਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 200 ਮੀਟਰ ਅੰ-17 (ਲੜਕੇ) ਦੇ ਮੁਕਾਬਲੇ ਵਿੱਚ ਗੁਰਵਿੰਦਰ ਸਿੰਘ, ਰਮਨ ਸਿੰਘ, ਧਰਮਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 200 ਮੀਟਰ ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਗਗਨਦੀਪ ਕੌਰ, ਭੂਮਿਕਾ ਸ਼ਰਮਾ ਅਤੇ ਸਿਮਰਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 800 ਮੀਟਰ ਅੰ-21 (ਲੜਕੇ) ਦੇ ਮੁਕਾਬਲੇ ਦੌਰਾਨ ਏਕਮਪ੍ਰੀਤ ਸਿੰਘ, ਪ੍ਰਦੀਪ ਸਿੰਘ, ਕਪਾਲਦੀਪਕ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਲੰਮੀ ਛਾਲ ਅੰ-21(ਲੜਕੇ) ਦੇ ਮੁਕਾਬਲੇ ਦੌਰਾਨ ਸੰਦੀਪ ਗੁਪਤਾ, ਮਨਜੋਤ ਸਿੰਘ, ਕਰਨਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਲੰਮੀ ਛਾਲ ਉਮਰ ਗਰੁੱਪ 21-30 (ਮੈਨ) ਦੇ ਮੁਕਾਬਲੇ ਦੌਰਾਨ ਗਗਨਦੀਪ ਸਿੰਘ, ਹਰਜੋਤ ਸਿੰਘ, ਤਰਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਕਬੱਡੀ (ਸਰਕਲ ਸਟਾਇਲ)- ਏਜ਼ ਗਰੁੱਪ ਅੰ-21 (ਮੈਨ) ਦੇ ਮੁਕਾਬਲੇ ਦੌਰਾਨ ਪਿੰਡ ਸ਼ੇਰੋਂ ਦੀ ਟੀਮ ਨੇ ਪਹਿਲਾ, ਕਲੱਬ ਛਾਜਲੀ ਦੀ ਟੀਮ ਨੇ ਦੂਸਰਾ ਅਤੇ ਸ.ਸ.ਸ.ਸਕੂਲ ਜਖੇਪਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਏਜ਼ ਗਰੁੱਪ ਅੰ-17 (ਲੜਕੇ) ਦੇ ਮੁਕਾਬਲੇ ਦੌਰਾਨ ਪਿੰਡ ਸ਼ੇਰੋਂ ਦੀ ਟੀਮ ਨੇ ਪਹਿਲਾ, ਪਿੰਡ ਜਖੇਪਲ ਦੀ ਟੀਮ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਮੋਜੋਵਾਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੇ ਵੈਨਿਊ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ, ਪੰਨਵਾ ਵਿਖੇ ਹੋਏ ਮੁਕਾਬਲੇ ਦੌਰਾਨ ਏਜ਼ ਗਰੁੱਪ ਅੰ-14 (ਲੜਕੀਆਂ) ਵਿੱਚ ਪਿੰਡ ਫਤਿਹਗੜ੍ਹ ਫਾਦਸੋਂ ਦੀ ਟੀਮ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਝਨੇੜੀ ਦੀ ਟੀਮ ਨੇ ਦੂਸਰਾ ਅਤੇ ਸ.ਸ.ਸ. ਸਕੂਲ ਬੱਖੋਪੀਰ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਏਜ਼ ਗਰੁੱਪ ਅੰ-17 (ਲੜਕੀਆਂ) ਦੇ ਮੁਕਾਬਲੇ ਦੌਰਾਨ ਪਿੰਡ ਪੰਨਵਾ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਰਾਮਪੁਰਾ ਦੀ ਟੀਮ ਨੇ ਦੂਸਰਾ ਅਤੇ ਸ.ਸ.ਸ.ਸਕੂਲ ਬੱਖੋਪੀਰ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਏਜ਼ ਗਰੁੱਪ ਅੰ-21 (ਲੜਕੀਆਂ) ਦੇ ਮੁਕਾਬਲੇ ਦੌਰਾਨ ਸਰਕਾਰੀ ਸਕੂਲ ਸਕਰੌਦੀ ਦੀ ਟੀਮ ਨੇ ਪਹਿਲਾ, ਪਿੰਡ ਪੰਨਵਾ ਦੀ ਟੀਮ ਨੇ ਦੂਸਰਾ, ਪਿੰਡ ਫਤਿਹਗੜ੍ਹ ਭਾਦਸੋਂ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।