post

Jasbeer Singh

(Chief Editor)

National

ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਾਉਣ ਕਾਰਨ ਬੱਚੇ ਸਮੇਤ ਸਤ ਦੀ ਹੋਈ ਮੌਤ ਦੇ ਛੇ ਜ਼ਖ਼ਮੀ

post-img

ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਾਉਣ ਕਾਰਨ ਬੱਚੇ ਸਮੇਤ ਸਤ ਦੀ ਹੋਈ ਮੌਤ ਦੇ ਛੇ ਜ਼ਖ਼ਮੀ ਮੱਧ ਪ੍ਰਦੇਸ : ਭਾਰਤ ਦੇ ਮੱਧ ਪ੍ਰਦੇਸ਼ ਦੇ ਛਤਰਪੁਰ ਜਿ਼ਲ੍ਹੇ ਵਿਚ ਅੱਜ ਸਵੇਰੇ ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਇੱਕ ਸਾਲ ਦੇ ਬੱਚੇ ਸਮੇਤ ਸੱਤ ਵਿਅਕਤੀਆਂ ਦੀ ਮੌਤ ਅਤੇ ਛੇ ਜ਼ਖ਼ਮੀ ਹੋ ਗਏ ਹਨ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਿਵਲ ਲਾਈਨ ਥਾਣਾ ਖੇਤਰ ‘ਚ ਉਸ ਸਮੇਂ ਹੋਇਆ, ਜਦੋਂ ਸਵੇਰੇ ਕਰੀਬ 5 ਵਜੇ ਆਟੋ-ਰਿਕਸ਼ਾ ਖਜੂਰਾਹੋ-ਝਾਂਸੀ ਹਾਈਵੇਅ ’ਤੇ ਬਾਗੇਸ਼ਵਰ ਵੱਲ ਜਾ ਰਿਹਾ ਸੀ।ਆਟੋ-ਰਿਕਸ਼ਾ ਵਿੱਚ 13 ਜਣੇ ਸਫ਼ਰ ਕਰ ਰਹੇ ਸਨ। ਇਹ ਲੋਕ ਬਾਗੇਸ਼ਵਰ ਧਾਮ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਦੋ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਉੱਤਰ ਪ੍ਰਦੇਸ਼ ਦੇ ਬਲਰਾਮਪੁਰ, ਫੈਜ਼ਾਬਾਦ, ਫਾਰੂਕਾਬਾਦ ਅਤੇ ਮਹੋਬਾ ਜ਼ਿਲਿਆਂ ਦੇ ਰਹਿਣ ਵਾਲੇ ਸਨ। ਇਸ ਹਾਦਸੇ ਤੋਂ ਬਾਅਦ ਕੁਲੈਕਟਰ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।ਹਾਦਸਾ ਸਵੇਰੇ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰੇ ਇੱਕ ਆਟੋ ਨੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਸਾਰੇ ਸ਼ਰਧਾਲੂ ਮਹੋਬਾ ਰੇਲਵੇ ਸਟੇਸ਼ਨ ਤੋਂ ਆ ਰਹੇ ਸਨ। ਇਹ ਸਾਰੇ ਯੂਪੀ ਦੇ ਆਟੋ (ਯੂਪੀ-95-ਏਟੀ-2421) ਵਿੱਚ ਬੈਠੇ ਸਨ। ਐਸਪੀ ਅਗਮ ਜੈਨ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ 39 ਚਾਰ ਮਾਰਗੀ ‘ਤੇ ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ।

Related Post

Instagram