post

Jasbeer Singh

(Chief Editor)

crime

ਥਾਣਾ ਬਖਸ਼ੀਵਾਲ ਪੁਲਸ ਨੇ ਕੀਤਾ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਬਰਾਂ ਨੂੰ ਗ੍ਰਿਫਤਾਰ

post-img

ਥਾਣਾ ਬਖਸ਼ੀਵਾਲ ਪੁਲਸ ਨੇ ਕੀਤਾ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਬਰਾਂ ਨੂੰ ਗ੍ਰਿਫਤਾਰ ਚੋਰੀ ਦੇ 5 ਮੋਟਰਸਾਈਕਲ ਵੀ ਕੀਤੇ ਬਰਾਮਦ ਪਟਿਆਲਾ : ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਦੇ ਹੁਕਮਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ. ਐਸ. ਪੀ. ਸਿਟੀ 2 ਮਨੋਜ ਗੋਰਸੀ ਦੀ ਨਿਗਰਾਨੀ ਅਧੀਨ ਥਾਣਾ ਬਖਸ਼ੀਵਾਲ ਦੇ ਐਸ. ਐਚ. ਓ. ਸੁਖਦੇਵ ਸਿੰਘ ਦੀ ਅਗਵਾਈ ਹੇਠ ਚੌਂਕੀ ਸੈਂਚੁਰੀ ਇਨਕਲੇਵ ਦੇ ਇੰਚਾਰਜ ਗੁਰਬਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ 5 ਮੋਟਰਸਾਈਕਲਾਂ ਬਰਾਮਦ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ. ਸਿਟੀ 2 ਮਨੋਜ ਗੋਰਸੀ ਨੇ ਦੱਸਿਆ ਕਿ 6 ਫਰਵਰੀ ਨੂੰ ਚੌਕੀ ਸੈਂਚੂਰੀ ਇਨਕਲੇਵ ਪਟਿਆਲਾ ਏ. ਐਸ. ਆਈ. ਗੁਰਬਿੰਦਰ ਸਿੰਘ ਜਿਨ੍ਹਾਂ ਪੁਲਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਨੰੁ ਗੁਪਤ ਸੂਚਨਾ ਮਿਲੀ ਕਿ ਟੀ-ਪੁਆਇੰਟ ਧਬਲਾਨ ਤੇ ਪਟਿਆਲਾ-ਨਾਭਾ ਰੋਡ ਤੇ ਸਫੀ ਮੁਹੰਮਦ ਉਰਫ ਸਫੀ ਖਾਨ ਉਰਫ ਸਰੀ ਪੁੱਤਰ ਨਸੀਬ ਖਾਨ ਵਾਸੀ ਪਿੰਡ ਧਬਲਾਨ ਥਾਣਾ ਪਸਿਆਣਾ, ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਹਰਭਜਨ ਸਿੰਘ, ਮਨਦੀਪ ਸਿੰਘ ਉਰਫ ਹੈਪੀ ਪੁੱਤਰ ਮਲਕੀਤ ਸਿੰਘ, ਅਤੇ ਸਤਗੁਰ ਸਿੰਘ ਉਰਫ ਨੋਨਾ ਪੁੱਤਰ ਗੁਰਪ੍ਰੀਤ ਸਿੰਘ ਵਾਸੀਆਨ ਪਿੰਡ ਬੀਬੀਪੁਰ ਥਾਣਾ ਬਖਸੀਵਾਲਾ ਜਿਲਾ ਪਟਿਆਲਾ ਨੂੰ ਚੋਰੀ ਦੇ 2 ਮੋਟਰਸਾਈਕਲਾ ਸਮੇਤ ਖੜ੍ਹੇ ਹਨ, ਜਿਸ ਤੇ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਵਿਰੁੱਧ 6 ਫਰਵਰੀ ਨੂੰ ਮੁਕੱਦਮਾ ਨੰ. 12 ਵੱਖ ਵੱਖ ਧਾਰਾਵਾਂ 303 (2), 317 (2) ਦਰਜ ਕੀਤਾ ਗਿਆ ਹੈ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ । ਜਿਨ੍ਹਾਂ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਹੋਰ ਵੀ ਮੋਟਰਸਾਈਕਲ ਚੋਰੀ ਕੀਤੇ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਤਿੰਨ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਡੀ. ਐਸ. ਪੀ. ਸਿਟੀ 2 ਨੇ ਦੱਸਿਆ ਕਿ ਉਕਤ ਪੰਜ ਵਿਅਕਤੀਆਂ ਤੋਂ ਹੋਰ ਖੁਲਾਸੇ ਕਰਨ ਲਈ ਅੱਜ ਮੁੜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਵਰਨਣਯੋਗ ਹੈ ਕਿ ਉਕਤਾਨ ਦੇਸ਼ੀਆਨ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਥਾਇਆਂ ਵਿੱਚ ਚੋਰੀ ਦੇ ਮੁਕੱਦਮੇ ਦਰਜ ਰਜਿਸਟਰ ਹਨ। ਇਸਤੋਂ ਇਲਾਵਾ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕੀਤੀ ਹੈ ਕਿ ਕਿਸੇ ਵੀ ਕਿਸਮ ਦੀ ਵਾਰਦਾਤ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ।

Related Post