post

Admin

(Chief Editor)

Patiala News

ਬਲਵੰਤ ਸਿੰਘ ਰਾਜੋਆਣਾ ਨੇ ਕੀਤੀ ਸੁਖਬੀਰ ਬਾਦਲ 'ਤੇ ਹਮਲੇ ਦੀ ਨਿਖੇਧੀ

post-img

ਬਲਵੰਤ ਸਿੰਘ ਰਾਜੋਆਣਾ ਨੇ ਕੀਤੀ ਸੁਖਬੀਰ ਬਾਦਲ 'ਤੇ ਹਮਲੇ ਦੀ ਨਿਖੇਧੀ

ਪਟਿਆਲਾ, 14 ਅਗਸਤ 2026 : ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ (Condemnation) ਕੀਤੀ ਹੈ ।

ਖਾਲਸਾ ਪੰਥ ਦੇ ਨਾਮ ਜਾਰੀ ਪੱਤਰ ਵਿਚ ਕੀ ਆਖਿਆ ਰਾਜੋਆਣਾ ਨੇ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜਿਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਉਹਨਾਂ ਦੇ ਪਰਿਵਾਰ ’ਤੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਗੁਰੂ ਘਰ ਨਤਮਸਤਕ ਹੋਣ ਦੌਰਾਨ ਹੋਏ ਹਮਲੇ (Attacks) ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ, ਉਥੇ ਦੂਸਰੇ ਪਾਸੇ ਖਾਲਸਾ ਪੰਥ ਦੇ ਨਾਮ ਜਾਰੀ ਇੱਕ ਪੱਤਰ ਰਾਹੀਂ ਉਹਨਾਂ ਇਸ ਹਮਲੇ ਨੂੰ ਗੁਰਮਰਿਾਦਾ, ਸਿੱਖੀ ਸਿਧਾਂਤਾਂ ਅਤੇ ਪੰਥਕ ਪਰੰਪਰਾਵਾਂ ਦੇ ਬਿਲਕੁਲ ਉਲਟ ਦੱਸਿਆ ਹੈ ।

ਗੁਰੂ ਦਾ ਸਿੱਖ ਕਦੇ ਵੀ ਗੁਰੂ ਘਰ ਵਿਚ ਆਏ ਵਿਅਕਤੀ ਤੇ ਹਮਲਾ ਨਹੀਂ ਕਰਦਾ

ਭਾਈ ਰਾਜੋਆਣਾ ਨੇ ਕਿਹਾ ਕਿ ਕੋਈ ਵੀ ਗੁਰੂ ਦਾ ਸਿੱਖ ਗੁਰੂ ਘਰ ਵਿੱਚ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਆਏ ਕਿਸੇ ਵੀ ਵਿਅਕਤੀ ’ਤੇ ਕਦੇ ਹਮਲਾ ਨਹੀਂ ਕਰਦਾ ਬੇਸ਼ਕ ਉਹ ਕਿੰਨਾ ਵੀ ਵੱਡਾ ਦੁਸ਼ਮਣ ਕਿਉਂ ਨਾ ਹੋਵੇ । ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸ਼ਰਧਾ ਨਾਲ ਗੁਰੂ ਘਰ ਅਸ਼ੀਰਵਾਦ ਲੈਣ ਪਹੁੰਚੇ ਸਨ, ਜਿੱਥੇ ਉਹਨਾਂ ’ਤੇ ਇਹ ਕਾਇਰਾਨਾ ਹਮਲਾ ਕੀਤਾ ਗਿਆ । ਇਸ ਘਟਨਾ ਦੀ ਪੂਰੀ ਗੰਭੀਰਤਾ ਨਾਲ ਨਿਰਪੱਖ ਜਾਂਚ (Fair investigation) ਹੋਣੀ ਚਾਹੀਦੀ ਹੈ ।

Related Post

Instagram