post

Jasbeer Singh

(Chief Editor)

National

ਰਾਮਦੇਵ ਦੇ ਨਾਂ ਤੇ ਤਸਵੀਰ ਦੀ ਅਣ-ਅਧਿਕਾਰਤ ਵਰਤੋਂ `ਤੇ ਰੋਕ

post-img

ਰਾਮਦੇਵ ਦੇ ਨਾਂ ਤੇ ਤਸਵੀਰ ਦੀ ਅਣ-ਅਧਿਕਾਰਤ ਵਰਤੋਂ `ਤੇ ਰੋਕ ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ ਵਲੋਂ ਯੋਗ ਗੁਰੂ ਰਾਮਦੇਵ ਜੀ ਨਾਲ ਸਬੰਧਤ ਕੁੱਝ ਵਿਸ਼ੇਸ਼ਤਾਵਾਂ ਦੀ ਅਣਅਧਿਕਾਰਤ ਵਰਤੋਂ ਤੇ ਰੋਕ ਲਗਾ ਦਿੱਤੀ ਹੈ। ਕੀ ਰੋਕ ਲਗਾਈ ਹੈ ਦਿੱਲੀ ਹਾਈਕੋਰਟ ਨੇ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਦੇ ਨਾਂ, ਤਸਵੀਰ, ਆਵਾਜ਼ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦੀਆਂ ਹੋਰ ਵਿਸ਼ੇਸ਼ਤਾਵਾਂ ਦੀ ਅਣਅਧਿਕਾਰਤ ਵਰਤੋਂ `ਤੇ ਰੋਕ ਲਾ ਦਿੱਤੀ ਹੈ, ਜਿਸ `ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਡੀਪਫੇਕ ਵੀਡੀਓਜ਼ ਰਾਹੀਂ ਤਿਆਰ ਸਮੱਗਰੀ ਸਮੇਤ ਸਾਰੇ ਰੂਪਾਂ ਅਤੇ ਮਾਧਿਅਮਾਂ `ਚ ਉਨ੍ਹਾਂ ਦੀ ਵਰਤੋਂ ਸ਼ਾਮਲ ਹੈ। ਕੀ ਆਖਿਆ ਗਿਆ ਹੈ ਅੰਤਰਿਮ ਹੁਕਮ ਵਿਚ `ਅੰਤਰਿਮ ਹੁਕਮ `ਚ ਰਾਮਦੇਵ ਦੇ ਸ਼ਖ਼ਸੀਅਤ ਦੇ ਅਧਿਕਾਰਾਂ ਦੀ ਸੁਰੱਖਿਆ ਕਰਦਿਆਂ, ਜਸਟਿਸ ਜਯੋਤੀ ਸਿੰਘ ਨੇ ਕਿਹਾ ਕਿ ਡੀਪਫੇਕ ਵੀਡੀਓਜ਼ ਅਤੇ ਸੋਸ਼ਲ ਮੀਡੀਆ ਵੈੱਬ ਪੇਜ ਜਿਨ੍ਹਾਂ `ਚ ਰਾਮਦੇਵ ਨੂੰ ਉਤਪਾਦਾਂ, ਇਲਾਜਾਂ ਜਾਂ ਦਵਾਈਆਂ ਨੂੰ ਉਤਸ਼ਾਹਿਤ ਕਰਦਿਆਂ ਦਿਖਾਇਆ ਗਿਆ ਹੈ, ਉਸ ਨਾਲ ਉਨ੍ਹਾਂ ਦਾ ਜਨਤਕ ਅਕਸ ਪ੍ਰਭਾਵਿਤ ਹੁੰਦਾ ਹੈ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਢਾਹ ਲੱਗ ਸਕਦੀ ਹੈ। ਹੁਣ ਕਦੋਂ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਇਸ ਮੁੱਦੇ `ਤੇ ਰਾਮਦੇਵ ਵੱਲੋਂ ਦਾਇਰ ਮੁਕੱਦਮੇ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਹੁਕਮ ਪ੍ਰਾਪਤ ਹੋਣ ਦੇ 72 ਘੰਟਿਆਂ ਦੇ ਅੰਦਰ ਸਾਰੇ ਮੰਚਾਂ ਤੋਂ ਅਜਿਹੀ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਲਈ ਤੈਅ ਕੀਤੀ ਹੈ।

Related Post

Instagram