July 9, 2024 05:53:32
post

Jasbeer Singh

(Chief Editor)

crime

ਥਾਣਾ ਬਨੂੜ ਨੇ ਕੀਤਾ ਗੱਡੀ ਦੇ ਅਣਪਛਾਤੇ ਡਰਾਈਵਰ ਦੇ ਖਿਲਾਫ ਕੇਸ ਦਰਜ

post-img

ਥਾਣਾ ਬਨੂੜ ਨੇ ਕੀਤਾ ਗੱਡੀ ਦੇ ਅਣਪਛਾਤੇ ਡਰਾਈਵਰ ਦੇ ਖਿਲਾਫ ਕੇਸ ਦਰਜ ਬਨੂੜ, 4 ਜੁਲਾਈ () - ਥਾਣਾ ਬਨੂੜ ਨੇ ਸ਼ਿਕਾਇਤ ਕਰਤਾ ਦਿਨੇਸ਼ ਵਰਮਾ ਪੁੱਤਰ ਯਸ਼ਪਾਲ ਵਰਮਾ ਵਾਸੀ ਭਵਾਤ ਰੋਡ ਜ਼ੀਰਕਪੁਰ ਮੋਹਾਲੀ ਦੀ ਸ਼ਿਕਾਇਤ ਦੇ ਅਧਾਰ 'ਤੇ ਗੱਡੀ ਦੇ ਅਣਪਛਾਤੇ ਡਰਾਈਵਰ ਦੇ ਖਿਲਾਫ ਧਾਰਾ 281, 106 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਿਨੇਸ਼ ਵਰਮਾ ਨੇ ਦੱਸਿਆ ਕਿ 1 ਜੁਲਾਈ ਨੂੰ ਜਦੋਂ ਉਸਨੂੰ ਫੋਨ ਆਇਆ ਕਿ ਉਸਦੀ ਪਤਨੀ ਦਾ ਮੇਨ ਜੀ. ਟੀ. ਰੋਡ ਕਰਾਲਾ ਕੋਲ ਐਕਸੀਡੈਂਟ ਹੋ ਗਿਆ ਹੈ, ਜਿਸ ਤੇ ਜਦੋਂ ਉਹ ਸਿਵਿਲ ਹਸਪਤਾਲ ਡੇਰਾਬਸੀ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ। ਉਪਰੋਕਤ ਘਟਨਾ ਗੱਡੀ ਦੇ ਅਣਪਛਾਤੇ ਡਰਾਈਵਰ ਵਲੋਂ ਉਸਦੀ ਪਤਨੀ ਨੂੰ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਫੇਟ ਮਾਰ ਕਾਰਨ ਵਾਪਰੀ, ਜਿਸ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ।

Related Post